PSL ''ਤੇ ਵੀ ਮੰਡਰਾਇਆ ਕੋਰੋਨਾ ਦਾ ਕਹਿਰ, ਬਾਕੀ ਬਚੇ ਮੈਚ ਹੋਣਗੇ ਖਾਲੀ ਸਟੇਡੀਅਮ ''ਚ

Friday, Mar 13, 2020 - 01:36 AM (IST)

PSL ''ਤੇ ਵੀ ਮੰਡਰਾਇਆ ਕੋਰੋਨਾ ਦਾ ਕਹਿਰ, ਬਾਕੀ ਬਚੇ ਮੈਚ ਹੋਣਗੇ ਖਾਲੀ ਸਟੇਡੀਅਮ ''ਚ

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਰਾਚੀ 'ਚ ਤੇ ਦੇਸ਼ ਦੇ ਹੋਰ ਹਿੱਸਿਆਂ 'ਚ ਫੈਲਣ ਤੋਂ ਬਾਅਦ ਵੀਰਵਾਰ ਨੂੰ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ ਬਾਕੀ ਮੈਚ ਖਾਲੀ ਸਟੇਡੀਅਮ 'ਚ ਕਰਵਾਉਣ ਦਾ ਫੈਸਲਾ ਕੀਤਾ। ਕਰਾਚੀ ਤੇ ਸਿੰਧ ਪ੍ਰਾਂਤ 'ਚ ਸਭ ਤੋਂ ਜ਼ਿਆਦਾ ਕੋਵਿਡ-19 ਦੇ ਪਾਜ਼ਿਟੇਵ ਮਾਮਲੇ ਸਾਹਮਣੇ ਆਏ ਹਨ ਤੇ ਵੀਰਵਾਰ ਨੂੰ ਇਸਦੀ ਕੁੱਲ ਸੰਖਿਆ 24 ਪਹੁੰਚ ਗਈ।

PunjabKesari
ਪੀ. ਸੀ. ਬੀ. ਨੇ ਐਲਾਨ ਕੀਤਾ ਕਿ ਸ਼ੁੱਕਰਵਾਰ ਤੋਂ ਬਾਅਦ ਮੈਚ ਖਾਲੀ ਸਟੇਡੀਅਮ 'ਚ ਕਰਵਾਏ ਜਾਣਗੇ ਤੇ ਖਰੀਦੀਆਂ ਗਈਆਂ ਟਿਕਟਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਪੀ. ਸੀ. ਬੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖਾਨ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੇ ਘਟਨਾਕ੍ਰਮ ਨੂੰ ਦੇਖਦੇ ਹੋਏ ਪੀ. ਸੀ. ਬੀ. ਨੇ ਆਗਾਮੀ ਮੈਚਾਂ 'ਚ ਸ਼ਾਮਲ ਲੋਕਾਂ ਦੀ ਸਿਹਤ ਤੇ ਸੁਰੱਖਿਆ ਲਈ ਸਾਵਧਾਨੀ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਨੈਸ਼ਨਲ ਸਟੇਡੀਅਮ 'ਚ ਹੋਣ ਵਾਲੇ ਸਾਰੇ ਮੈਚ ਖਾਲੀ ਸਟੇਡੀਅਮ 'ਚ ਖੇਡੇ ਜਾਣਗੇ।

 


author

Gurdeep Singh

Content Editor

Related News