ਪਾਕਿਸਤਾਨ ਨੂੰ ਭਾਰਤ ਨਾਲ ਕ੍ਰਿਕਟ ਖੇਡਣੀ ਬੰਦ ਕਰ ਦੇਣੀ ਚਾਹੀਦੀ ਹੈ : ਰਾਸ਼ਿਦ ਲਤੀਫ

Thursday, Nov 14, 2024 - 03:39 PM (IST)

ਪਾਕਿਸਤਾਨ ਨੂੰ ਭਾਰਤ ਨਾਲ ਕ੍ਰਿਕਟ ਖੇਡਣੀ ਬੰਦ ਕਰ ਦੇਣੀ ਚਾਹੀਦੀ ਹੈ : ਰਾਸ਼ਿਦ ਲਤੀਫ

ਨਵੀਂ ਦਿੱਲੀ– ਸਾਬਕਾ ਵਿਕਟਕੀਪਰ ਬੱਲੇਬਾਜ਼ ਰਾਸ਼ਿਦ ਲਤੀਫ ਨੇ ਕਿਹਾ ਕਿ ਜੇਕਰ ਉਸਦੇ ਕੋਲ ਅਧਿਕਾਰ ਹੁੰਦਾ ਹੈ ਤਾਂ ਉਹ ਪਾਕਿਸਤਾਨ ਨੂੰ ਕਿਸੇ ਵੀ ਟੂਰਨਾਮੈਂਟ ਵਿਚ ਭਾਰਤ ਵਿਰੁੱਧ ਨਹੀਂ ਖੇਡਣ ਦਿੰਦਾ ਤੇ ਉਸ ਨੇ ਨਾਲ ਹੀ ਸੁਝਾਅ ਦਿੱਤਾ ਕਿ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ.ਸੀ.) ਨੂੰ ਦੋਵੇਂ ਦੇਸ਼ਾਂ ਨੂੰ ਤੱਦ ਤਕ ਵਿਸ਼ਵ ਪੱਧਰੀ ਪ੍ਰਤੀਯੋਗਿਤਾਵਾਂ ਦੀ ਮੇਜ਼ਬਾਨੀ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ ਜਦੋਂ ਤੱਕ ਕਿ ਦੋਵੇਂ ਆਪਣੀਆਂ ਸਮੱਸਿਆਵਾਂ ਨਹੀਂ ਸੁਲਝਾ ਲੈਂਦੇ।

ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਅਾਈ.) ਨੇ ਆਪਣੀ ਟੀਮ ਨੂੰ ਆਗਾਮੀ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਇਸ ਤਰ੍ਹਾਂ ਦੀਆਂ ਅਟਕਲਾਂ ਹਨ ਕਿ ਪੂਰੇ ਟੂਰਨਾਮੈਂਟ ਦਾ ਆਯੋਜਨ ਦੇਸ਼ ਤੋਂ ਬਾਹਰ ਹੋ ਸਕਦਾ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੂੰ ਪੱਤਰ ਲਿਖ ਕੇ ਬੀ. ਸੀ. ਸੀ. ਆਈ. ਤੋਂ ਲਿਖਤੀ ਰੂਪ ਵਿਚ ਪੁਸ਼ਟੀ ਮੰਗੀ ਹੈ ਕਿ ਭਾਰਤ ਟੂਰਨਾਮੈਂਟ ਲਈ ਪਾਕਿਸਤਾਨ ਦੀ ਯਾਤਰਾ ਕਰਨ ਵਿਚ ਅਸਮਰਥ ਹੈ।

ਲਤੀਫ ਨੇ ਕਿਹਾ,‘‘ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਹਨ ਕਿ ਪਾਕਿਸਤਾਨ ਭਾਰਤ ਵਿਰੁੱਧ ਕ੍ਰਿਕਟ ਖੇਡਣੀ ਛੱਡ ਸਕਦਾ ਹੈ। ਜੇਕਰ ਮੇਰੇ ਕੋਲ ਅਧਿਕਾਰ ਹੁੰਦਾ ਤਾਂ ਹਾਂ, ਮੈਂ ਸ਼ਾਇਦ ਇਹ ਸਖਤ ਕਦਮ ਚੁੱਕ ਲੈਂਦਾ। ਮੈਂ ਇਸ ਦੇ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਵਾਂਗਾ। ਜੇਕਰ ਤੁਸੀਂ (ਪਾਕਿਸਤਾਨ) ਨਹੀਂ ਖੇਡਣ ਚਾਹੁੰਦੇ ਤਾਂ ਫਿਰ ਸਾਡੇ ਵਿਰੁੱਧ (ਬਿਲਕੁੱਲ ਵੀ) ਨਾ ਖੇਡੋ। ਜੇਕਰ ਮੈਂ ਉੱਥੇ ਹੁੰਦਾ ਤਾਂ ਮੈਂ ਇਹ ਫੈਸਲਾ ਕਰਦਾ ਤੇ ਬੀ. ਸੀ. ਸੀ. ਆਈ. ਵਿਰੁੱਧ ਲੜਦਾ।’
 


author

Tarsem Singh

Content Editor

Related News