ਪਾਕਿ 181 ਦੌੜਾਂ ''ਤੇ ਢੇਰ, ਦੱ. ਅਫਰੀਕਾ ਦਾ ਚੋਟੀਕ੍ਰਮ ਵੀ ਲੜਖੜਾਇਆ
Thursday, Dec 27, 2018 - 01:11 AM (IST)

ਸੈਂਚੁਰੀਅਨ- ਡੁਆਨੇ ਓਲੀਵਰ ਦੀਆਂ 6 ਵਿਕਟਾਂ ਦੀ ਮਦਦ ਨਾਲ ਪਾਕਿਸਤਾਨ ਨੂੰ ਪਹਿਲੀ ਪਾਰੀ ਵਿਚ 181 ਦੌੜਾਂ 'ਤੇ ਆਊਟ ਕਰਨ ਵਾਲੇ ਦੱਖਣੀ ਅਫਰੀਕਾ ਨੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਸ਼ੁਰੂਆਤੀ ਦਿਨ ਬੁੱਧਵਾਰ ਨੂੰ ਇੱਥੇ 5 ਵਿਕਟਾਂ 'ਤੇ 127 ਦੌੜਾਂ ਬਣਾਈਆਂ।
ਪਹਿਲੇ ਦਿਨ ਕੁਲ 15 ਵਿਕਟਾਂ ਡਿੱਗੀਆਂ ਤੇ ਦਿਨ ਭਰ ਬੱਲੇਬਾਜ਼ ਜੂਝਦੇ ਹੋਏ ਨਜ਼ਰ ਆਏ। ਪਾਕਿਸਤਾਨ ਵਲੋਂ ਬਾਬਰ ਆਜ਼ਮ ਨੇ 79 ਗੇਂਦਾਂ 'ਤੇ 71 ਦੌੜਾਂ ਬਣਾਈਆਂ। ਉਸ ਤੋਂ ਬਾਅਦ ਦੂਜਾ ਵੱਡਾ ਸਕੋਰ ਅਜ਼ਹਰ ਅਲੀ (36) ਦਾ ਸੀ।
ਦੱਖਣੀ ਅਫਰੀਕਾ ਦੀ ਵੀ ਸ਼ੁਰੂਆਤੀ ਚੰਗੀ ਨਹੀਂ ਰਹੀ ਪਰ ਤੇਮਬਾ ਬਾਵੂਮਾ (ਅਜੇਤੂ 38) ਨੇ ਸਹਿਜਤਾ ਨਾਲ ਦੌੜਾਂ ਬਣਾਈਆਂ। ਉਸਨੇ ਪਹਿਲੀ ਪਾਰੀ ਵਿਚ ਬੜ੍ਹਤ ਹਾਸਲ ਕਰਨ ਦੀਆਂ ਦੱ. ਅਫਰੀਕਾ ਦੀਆਂ ਉਮੀਦਾਂ ਜਿਊਂਦੀਆਂ ਰੱਖੀਆਂ।