ਨਿਊਜ਼ੀਲੈਂਡ ਤੋਂ ਹਾਰ ਕੇ ਪਾਕਿਸਤਾਨ ਪੁਰਸ਼ ਹਾਕੀ ਟੀਮ ਪੈਰਿਸ ਓਲੰਪਿਕ ਦੀ ਦੌੜ ਤੋਂ ਬਾਹਰ

01/23/2024 2:04:50 PM

ਮਸਕਟ : ਪਾਕਿਸਤਾਨ ਦੀ ਪੁਰਸ਼ ਹਾਕੀ ਟੀਮ ਐਫ. ਆਈ. ਐਚ. ਓਲੰਪਿਕ ਕੁਆਲੀਫਾਇਰ ਵਿੱਚ ਤੀਜੇ ਸਥਾਨ ਲਈ ਖੇਡੇ ਗਏ ਮੈਚ ਵਿੱਚ ਨਿਊਜ਼ੀਲੈਂਡ ਤੋਂ 2-3 ਨਾਲ ਹਾਰ ਕੇ ਪੈਰਿਸ ਓਲੰਪਿਕ ਦੀ ਦੌੜ ਤੋਂ ਬਾਹਰ ਹੋ ਗਈ ਹੈ। ਪਾਕਿਸਤਾਨ ਦੀ ਪੁਰਸ਼ ਹਾਕੀ ਟੀਮ ਦਾ ਪੈਰਿਸ ਓਲੰਪਿਕ 2024 'ਚ ਖੇਡਣ ਦਾ ਸੁਪਨਾ ਐਤਵਾਰ ਨੂੰ ਓਮਾਨ 'ਚ ਖੇਡੇ ਗਏ ਕੁਆਲੀਫਾਇਰ ਟੂਰਨਾਮੈਂਟ 'ਚ ਨਿਊਜ਼ੀਲੈਂਡ ਹੱਥੋਂ ਹਾਰਨ ਤੋਂ ਬਾਅਦ ਟੁੱਟ ਗਿਆ। ਇਹ ਲਗਾਤਾਰ ਤੀਜੀ ਵਾਰ ਹੈ ਜਦੋਂ ਪਾਕਿਸਤਾਨ ਦੀ ਪੁਰਸ਼ ਹਾਕੀ ਟੀਮ ਓਲੰਪਿਕ ਤੋਂ ਬਾਹਰ ਹੋਵੇਗੀ।

ਪਾਕਿਸਤਾਨ ਹਾਕੀ ਟੀਮ ਨੇ ਆਖਰੀ ਵਾਰ 2012 ਲੰਡਨ ਓਲੰਪਿਕ ਵਿੱਚ ਖੇਡਿਆ ਸੀ। ਪਾਕਿਸਤਾਨ ਤਿੰਨ ਵਾਰ ਓਲੰਪਿਕ ਜੇਤੂ ਟੀਮ ਹੈ ਅਤੇ ਸਿਰਫ ਤਿੰਨ ਵਾਰ ਇਸ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੀ ਹੈ। ਦੇਸ਼ ਦੇ ਸਾਬਕਾ ਦਿੱਗਜ ਖਿਡਾਰੀਆਂ ਨੇ ਕਦੇ ਦੁਨੀਆ ਦੀਆਂ ਸਰਵੋਤਮ ਹਾਕੀ ਟੀਮਾਂ 'ਚ ਸ਼ੁਮਾਰ ਪਾਕਿਸਤਾਨ ਦੀ ਇਸ ਹਾਰ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਹਾਕੀ ਟੀਮ ਨੇ ਸਾਲ 1960, 1968 ਅਤੇ 1984 'ਚ ਸੋਨ ਤਗਮੇ ਸਮੇਤ ਅੱਠ ਤਗਮੇ ਜਿੱਤੇ ਹਨ।


Tarsem Singh

Content Editor

Related News