ਭਾਰਤ ਤੋਂ ਸਬਕ ਲਵੇ ਪਾਕਿ ਹਾਕੀ ਟੀਮ : ਹਸਨ ਸਰਦਾਰ
Friday, Dec 14, 2018 - 10:52 PM (IST)

ਭੁਵਨੇਸ਼ਵਰ- ਵਿਸ਼ਵ ਕੱਪ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨੀ ਹਾਕੀ ਟੀਮ ਨੂੰ ਜ਼ਮੀਨੀ ਪੱਧਰ 'ਤੇ ਮਹਿਨਤ ਕਰਨ ਦੀ ਸਲਾਹ ਦਿੰਦਿਆਂ ਸਾਬਕਾ ਦਿੱਗਜ ਖਿਡਾਰੀ ਹਸਨ ਸਰਦਾਰ ਨੇ ਕਿਹਾ ਕਿ ਉਸ ਦੀ ਟੀਮ ਨੂੰ ਭਾਰਤ ਤੋਂ ਸਬਕ ਲੈਣਾ ਚਾਹੀਦਾ ਹੈ। 4 ਵਾਰ ਦੀ ਚੈਂਪੀਅਨ ਪਾਕਿਸਤਾਨੀ ਹਾਕੀ ਟੀਮ ਵਿਸ਼ਵ ਕੱਪ ਦੇ ਕਰਾਸ ਓਵਰ ਪੜਾਅ 'ਚ ਬੈਲਜੀਅਮ ਤੋਂ ਹਾਰ ਕੇ ਬਾਹਰ ਹੋ ਗਈ।
ਪਾਕਿਸਤਾਨੀ ਟੀਮ ਦੇ ਮੈਨੇਜਰ ਅਤੇ ਦੁਨੀਆ ਦੇ ਸਭ ਤੋਂ ਵਧੀਆ ਸੈਂਟਰ ਫਾਰਵਰਡ 'ਚ ਸ਼ੁਮਾਰ ਰਹੇ ਸਰਦਾਰ ਨੇ ਕਿਹਾ ਕਿ ਇਸ ਟੂਰਨਾਮੈਂਟ ਜ਼ਰੀਏ ਉਸ ਦੀ ਟੀਮ ਨੂੰ ਖੁਦ ਦਾ ਮੁਲਾਂਕਣ ਕਰਨ ਦਾ ਮੌਕਾ ਮਿਲਿਆ ਅਤੇ ਉਸ ਨੂੰ ਲੱਗਦਾ ਹੈ ਕਿ ਭਾਰਤ ਸਮੇਤ ਦੂਜੀਆਂ ਟੀਮਾਂ ਦੇ ਬਰਾਬਰ ਆਉਣ 'ਚ ਅਜੇ ਕਾਫੀ ਸਮਾਂ ਲੱਗੇਗਾ।