...ਤਾਂ ਇਸ ਕਾਰਨ ਏਸ਼ੀਆਈ ਖੇਡਾਂ ਤੋਂ ਬਾਹਰ ਰਹਿ ਸਕਦੀ ਹੈ ਪਾਕਿ ਦੀ ਹਾਕੀ ਟੀਮ
Tuesday, Jul 31, 2018 - 09:30 PM (IST)

ਨਵੀਂ ਦਿੱਲੀ— ਪਿਛਲੇ ਛੇ ਮਹੀਨੇ ਤੋਂ ਰੋਜਾਨਾ ਭੱਤੇ ਦੇ ਬਿਨ੍ਹਾ ਖੇਡ ਰਹੀ ਪਾਕਿਸਤਾਨ ਦੀ ਹਾਕੀ ਟੀਮ ਨੇ ਬਕਾਇਆ ਰਾਸ਼ੀ ਮਿਲੇ ਬਿਨ੍ਹਾ ਏਸ਼ੀਆਈ ਖੇਡਾਂ 'ਚ ਹਿੱਸਾ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ, ਪਰ ਪਾਕਿਸਤਾਨ ਹਾਕੀ ਮਹਾਸੰਘ ਨੂੰ ਭਰੋਸਾ ਹੈ ਕਿ ਇਮਰਾਨ ਖਾਨ ਦੀ ਨੁਮਾਇੰਦਗੀ ਵਾਲੀ ਨਵੀਂ ਸਰਕਾਰ ਉਸ ਦੀ ਇਹ ਮੁਸ਼ਕਲ ਦੂਰ ਕਰੇਗੀ।
ਪਾਕਿਸਤਾਨੀ ਹਾਕੀ ਖਿਡਾਰੀਆਂ ਨੂੰ ਪਿਛਲੇ ਛੇ ਮਹੀਨੇ ਤੋਂ ਰੋਜਾਨਾ ਭੱਤਾ ਨਹੀਂ ਮਿਲਿਆ ਹੈ ਅਤੇ ਇਸ ਦੌਰਾਨ ਉਸ ਨੂੰ ਚੈਂਪੀਅਨ ਟਰਾਫੀ ਜਿਹੈ ਵੱਡੇ ਟੂਰਨਾਮੈਂਟ ਵੀ ਖੇਡਿਆ। ਹੋਰ ਖਿਡਾਰੀ ਦਾ ਕੁਲ ਬਕਾਇਆ 8 ਲੱਖ ਰੁਪਏ ਹੈ।
ਕਪਤਾਨ ਮੁਹੰਮਦ ਰਿਜਵਾਨ ਸੀਨੀਅਰ ਨੇ ਕਿਹਾ ਕਿ ਅਸੀਂ ਤੈਅ ਕੀਤਾ ਹੈ ਕਿ ਏਸ਼ੀਆਈ ਖੇਡਾਂ ਤੋਂ ਪਹਿਲਾਂ ਸਾਨੂੰ ਬਕਾਇਆ ਰਕਮ ਨਹੀਂ ਮਿਲਦੀ ਹੈ ਤਾਂ ਅਸੀਂ ਨਹੀਂ ਖੇਡਾਗੇ। ਟੀਮ ਨੇ 12 ਅਗਸਤ ਨੂੰ ਰਵਾਨਾ ਹੋਣਾ ਹੈ ਅਤੇ ਅਸੀਂ 10 ਅਗਸਤ ਤੱਕ ਇਤਜਾਰ ਕਰਾਗੇ
ਇਹ ਪੁੱਛੇ ਜਾਣ 'ਤੇ ਕਿ ਖਿਡਾਰੀ ਕਰਾਚੀ 'ਚ ਚੱਲ ਰਹੇ ਰਾਸ਼ਟਰੀ ਕੈਂਪ ਦਾ ਵੀ ਬਾਇਕਾਟ ਕਰਨਗੇ। ਉਨ੍ਹਾਂ ਨੇ ਕਿਹਾ ਕਿ ਨਹੀਂ ਅਸੀਂ ਕੈਂਪ 'ਚ ਭਾਗ ਲੈ ਰਹੇ ਹਾਂ ਅਤੇ ਤਿਆਰੀਆਂ ਵੀ ਵਧੀਆ ਹਨ। ਜੇਕਰ ਅਸੀਂ ਖੇਡਾਗੇ ਤਾਂ ਕਾਫੀ ਵਧੀਆ ਚੁਣੌਤੀ ਪੇਸ਼ ਕਰਾਂਗੇ।
ਇੰਡੋਨੇਸ਼ੀਆ 'ਚ 18 ਅਗਸਤ ਤੋਂ ਦੋ ਦਸੰਬਰ ਤੱਕ ਹੋਣ ਵਾਲੇ ਏਸ਼ੀਆਈ ਖੇਡਾਂ 'ਚ ਪਾਕਿਸਤਾਨ ਨੂੰ ਬੰਗਲਾਦੇਸ਼, ਥਾਈਲੈਂਡ, ਮਲੇਸ਼ੀਆ, ਓਮਾਨ ਅਤੇ ਇੰਡੋਨੇਸ਼ੀਆ ਦੇ ਨਾਲ ਪੂਲ 'ਚ ਰੱਖਿਆ ਗਿਆ ਹੈ।
ਇਸ ਦੇ ਨਾਲ ਹੀ ਪਾਕਿਸਤਾਨ ਦੇ ਜਰਨਲ ਸਕੱਤਰ ਅਤੇ ਸਾਬਕਾ ਕਪਤਾਨ ਸ਼ਾਹਿਬਾਜ਼ ਅਹਮਦ ਨੇ ਕਿਹਾ ਕਿ ਸਪੋਨਸਰਾਂ ਦੇ ਸਹਾਰੇ ਟੀਮ ਏਸ਼ੀਆਈ ਖੇਡਾਂ 'ਚ ਜਾਵੇਗੀ। ਉਸ ਨੇ ਪਿਛਲੀ ਸਰਕਾਰ ਨੂੰ ਪਾਕਿਸਤਾਨ ਹਾਕੀ ਦੀ ਦੁਰਦਸ਼ਾ ਲਈ ਕਸੂਰਵਾਰ ਦੱਸਿਆ ਅਤੇ ਕਿਹਾ ਕਿ ਇਮਰਾਨ ਖਾਨ ਦੀ ਅਗੁਵਾਈ ਵਾਲੀ ਨਵੀਂ ਸਰਕਾਰ ਤੋਂ ਉਨ੍ਹਾਂ ਨੂੰ ਕਾਫੀ ਉਮੀਦਾਂ ਹਨ।
ਉਸ ਨੇ ਕਿਹਾ ਕਿ ਅਸੀਂ ਸਪੋਨਸਰਾਂ ਨਾਲ ਗੱਲ ਕੀਤੀ ਹੈ ਅਤੇ ਉਮੀਦ ਹੈ ਕਿ ਇਕ ਹਫਤੇ 'ਚ ਮਸਲਾ ਸੁਲਝਾ ਜਾਵੇਗਾ। ਅਸਲ 'ਚ ਪਿਛਲੀ ਸਰਕਾਰ ਦੀ ਤਰਜੀਹ 'ਚ ਖੇਡੇ ਹੀ ਨਹੀਂ ਅਤੇ ਇਸ ਕਾਰਨ ਪਾਕਿਸਤਾਨੀ ਹਾਕੀ ਟੀਮ ਦੀ ਮਾਲੀ ਹਾਲਤ ਖਰਾਬ ਹੋਈ ਹੈ। ਹੁਣ ਇਮਰਾਨ ਖਾਨ ਨਵੇਂ ਪ੍ਰਧਾਨਮੰਤਰੀ ਬਣਨਗੇ ਜੋ ਖੁਦ ਖਿਡਾਰੀ ਰਹੇ ਹਨ। ਸਾਨੂੰ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਹਾਲਾਤਾਂ ਤੋਂ ਜਾਣੂ ਕਰਾਵਾਗੇ।
ਅਹਿਮਦ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਹਾਕੀ ਨੂੰ ਮਿਲਣ ਵਾਲੀ ਗਰਾਟ ਨੂੰ ਰੋਕ ਦਿੱਤਾ ਸੀ ਜੋ ਹੁਣ ਤੱਕ ਨਹੀਂ ਮਿਲੀ ਹੈ ਅਤੇ ਇਸ ਕਾਰਨ ਇਹ ਹਾਲਾਤ ਹੋਏ। ਨਵੀਂ ਸਰਕਾਰ ਆਉਣ ਤੋਂ ਬਾਅਦ ਰਕਮ ਮਿਲ ਜਾਵੇਗੀ।