ਪਾਕਿਸਤਾਨ ਦੇ ਮੁੱਖ ਕੋਚ ਮਿਸਬਾਹ ਕੋਵਿਡ-19 ਪਾਜ਼ੇਟਿਵ, 10 ਦਿਨਾਂ ਲਈ ਹੋਏ ਇਕਾਂਤਵਾਸ

Thursday, Aug 26, 2021 - 11:00 AM (IST)

ਪਾਕਿਸਤਾਨ ਦੇ ਮੁੱਖ ਕੋਚ ਮਿਸਬਾਹ ਕੋਵਿਡ-19 ਪਾਜ਼ੇਟਿਵ, 10 ਦਿਨਾਂ ਲਈ ਹੋਏ ਇਕਾਂਤਵਾਸ

ਕਿੰਗਸਟਨ (ਭਾਸ਼ਾ)- ਪਾਕਿਸਤਾਨ ਦੇ ਮੁੱਖ ਕੋਚ ਮਿਸਬਾਹ-ਉਲ-ਹੱਕ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹੈ ਅਤੇ ਉਹ ਅਗਲੇ 10 ਦਿਨਾਂ ਲਈ ਇੱਥੇ ਇਕਾਂਤਵਾਸ ਵਿਚ ਰਹਿਣਗੇ, ਜਦੋਂ ਕਿ ਬਾਕੀ ਦੀ ਟੀਮ ਲਾਹੌਰ ਲਈ ਰਵਾਨਾ ਹੋਵੇਗੀ।

ਪਾਕਿਸਤਾਨ ਕ੍ਰਿਕਟ ਬੋਰਡ ਨੇ ਇਕ ਬਿਆਨ ਵਿਚ ਕਿਹਾ, 'ਮਿਸਬਾਹ ਵਿਚ ਕੋਈ ਲੱਛਣ ਨਹੀਂ ਹਨ, ਉਹ ਹੁਣ 10 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਗੇ, ਜਿਸ ਤੋਂ ਬਾਅਦ ਉਹ ਪਾਕਿਸਤਾਨ ਲਈ ਰਵਾਨਾ ਹੋ ਜਾਣਗੇ।' ਬਿਆਨ ਅਨੁਸਾਰ ਮਿਸਬਾਹ ਪਾਕਿਸਤਾਨੀ ਟੀਮ ਵਿਚ ਇਕਲੌਤੇ ਮੈਂਬਰ ਹਨ, ਜੋ ਇਕ ਟੈਸਟ ਅਤੇ ਇਕ ਟੀ -20 ਸੀਰੀਜ਼ ਪੂਰੀ ਕਰਨ ਦੇ ਬਾਅਦ ਰਵਾਨਗੀ ਤੋਂ ਪਹਿਲਾਂ ਪੀ.ਸੀ.ਆਰ. ਜਾਂਚ ਵਿਚ ਅਸਫ਼ਲ ਰਹੇ। ਬਾਕੀ ਸਾਰੇ ਮੈਂਬਰ ਸ਼ਡਿਊਲ ਅਨੁਸਾਰ ਬੁੱਧਵਾਰ ਨੂੰ ਜਮੈਕਾ ਲਈ ਰਵਾਨਾ ਹੋ ਗਏ।


author

cherry

Content Editor

Related News