CWC 2019 : ਪਾਕਿ ਟੀਮ ਕੋਲ ਭਾਰਤ ਨੂੰ ਹਰਾਉਣ ਦਾ ਕੋਈ ਮੌਕਾ ਨਹੀਂ : ਹਰਭਜਨ

Sunday, Jun 02, 2019 - 11:31 PM (IST)

CWC 2019 : ਪਾਕਿ ਟੀਮ ਕੋਲ ਭਾਰਤ ਨੂੰ ਹਰਾਉਣ ਦਾ ਕੋਈ ਮੌਕਾ ਨਹੀਂ : ਹਰਭਜਨ

ਲੰਡਨ— ਭਾਰਤੀ ਟੀਮ ਦੇ ਸਪਿਨਰ ਹਰਭਜਨ ਸਿੰਘ ਨੂੰ ਲੱਗਦਾ ਹੈ ਕਿ ਪਾਕਿਸਤਾਨੀ ਟੀਮ ਕੋਲ 16 ਜੂਨ ਨੂੰ ਭਾਰਤ ਵਿਰੁੱਧ ਹੋਣ ਵਾਲੇ ਵਿਸ਼ਵ ਕੱਪ ਮੈਚ 'ਚ ਹਰਾਉਣ ਦਾ ਕੋਈ ਮੌਕਾ ਨਹੀਂ ਹੈ ਕਿਉਂਕਿ ਸਰਫਰਾਜ ਅਹਿਮਦ ਦੀ ਅਗਵਾਈ ਵਾਲੀ ਮੌਜੂਦਾ ਟੀਮ 'ਚ ਅਨੁਭਵ (ਤਜਰਬੇ) ਦੀ ਕਮੀ ਹੈ। ਹਰਭਜਨ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਫਾਰਮ ਜ਼ਿਆਦਾ ਸ਼ਾਨਦਾਰ ਨਹੀਂ ਹੈ ਤੇ ਉਸ ਕੋਲ ਜ਼ਿਆਦਾ ਤਜਰਬਾ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਸਮੇਂ ਦੀ ਪਾਕਿਸਤਾਨੀ ਟੀਮ ਨੂੰ ਹਰਾਉਣਾ ਬਹੁਤ ਮੁਸ਼ਕਿਲ ਸੀ ਪਰ ਮੌਜੂਦਾ ਟੀਮ ਭਾਰਤ ਵਿਰੁੱਧ 10'ਚੋਂ 9 ਬਾਰੀ ਹਾਰ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੋਈ ਮੌਕਾ ਹੀ ਨਹੀਂ ਹੈ।


author

Gurdeep Singh

Content Editor

Related News