ਆਖਰ ਕੌਣ ਹੈ ਇਹ ਭਾਰਤੀ ਲੜਕੀ ਜਿਸ ਨਾਲ ਹੋਵੇਗਾ ਪਾਕਿ ਕ੍ਰਿਕਟਰ ਹਸਨ ਅਲੀ ਦਾ ਵਿਆਹ

Tuesday, Jul 30, 2019 - 02:23 PM (IST)

ਆਖਰ ਕੌਣ ਹੈ ਇਹ ਭਾਰਤੀ ਲੜਕੀ ਜਿਸ ਨਾਲ ਹੋਵੇਗਾ ਪਾਕਿ ਕ੍ਰਿਕਟਰ ਹਸਨ ਅਲੀ ਦਾ ਵਿਆਹ

ਸਪੋਰਟਸ ਡੈਸਕ— ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਜਦੋਂ ਪਾਕਿਸਤਾਨ ਕ੍ਰਿਕੇਟਰ ਸ਼ੋਏਬ ਮਲਿਕ ਨਾਲ ਵਿਆਹ ਕਰਕੇ ਦੋਨਾਂ ਦੇਸ਼ ਲਈ ਇਕ ਮਿਸਾਲ ਪੇਸ਼ ਕੀਤੀ ਸੀ ਪਰ ਦੂਜੇ ਪਾਸੇ ਇਸ ਵਿਆਹ ਨੂੰ ਲੈ ਕਾਫ਼ੀ ਵਿਰੋਧ ਵੀ ਦੇਖਣ ਨੂੰ ਮਿਲਿਆ ਸੀ। ਇਕ ਵਾਰ ਫਿਰ ਤੋਂ ਅਜਿਹਾ ਹੀ ਕੁਝ ਦੁਬਾਰਾ ਦੇਖਣ ਨੂੰ ਮਿਲ ਸਕਦਾ ਹੈ। ਦਰਅਸਲ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਚਰਚਾ ਹੈ ਕਿ ਹਸਨ ਅਲੀ ਭਾਰਤੀ ਲੜਕੀ ਨਾਲ ਵਿਆਹ ਕਰਨ ਜਾ ਰਹੇ ਹਨ। ਇਸ ਭਾਰਤੀ ਲੜਕੀ ਦਾ ਨਾਮ ਸ਼ਾਮਿਆ ਆਰਜੂ ਹੈ ਤੇ ਇਹ ਹਰਿਆਣੇ ਦੇ ਨੂੰਹ ਦੀ ਰਹਿਣ ਵਾਲੀ ਹੈ । ਸ਼ਾਮਿਆ ਆਰਜੂ ਤੇ ਹਸਨ ਅਲੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾ 'ਤੇ ਹਨ।

ਇੰਝ ਹੋਇਆ ਭਾਰਤ 'ਚ ਇਸ ਪਾਕਿਸਤਾਨੀ ਕ੍ਰਿਕਟਰ ਦਾ ਰਿਸ਼ਤਾ ਤੈਅ
ਪਾਕਿਸਤਾਨ ਦੇ ਪੰਜਾਬ ਰਾਜ 'ਚ ਜਨਮੇਂ ਹਸਨ ਅਲੀ ਤੇ ਨੂੰਹ ਦੇ ਚੰਦੇਨੀ ਨਿਵਾਸੀ ਸ਼ਾਮਿਆ ਦੀ ਦੁਬਈ ਦੇ ਐਟਲਾਂਟਿਸ ਪਾਮ ਜੁਬੇਰਾ ਪਾਰਕ ਹੋਟਲ 'ਚ 20 ਅਗਸਤ ਨੂੰ ਵਿਆਹ ਹੋਵੇਗਾ। ਖਬਰਾਂ ਮੁਤਾਬਕ ਸ਼ਾਮਿਆ ਦਾ ਪਰਿਵਾਰ 17 ਅਗਸਤ ਨੂੰ ਦੁਬਈ ਜਾ ਰਿਹਾ ਹੈ। ਉਨ੍ਹਾਂ ਦੇ ਪਿਤਾ ਸਾਬਕਾ ਬੀ. ਡੀ. ਪੀ. ਓ. ਲਿਆਕਤ ਅਲੀ ਦਾ ਮੰਨਣਾ ਹੈ ਦੀ ਉਨ੍ਹਾਂ ਨੂੰ ਆਪਣੀ ਧੀ ਦਾ ਵਿਆਹ ਤਾਂ ਕਰਨਾ ਸੀ ਅਜਿਹੇ 'ਚ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੀ ਲੜਕੀ ਭਾਰਤ 'ਚ ਰਹੇ ਜਾਂ ਪਾਕਿਸਤਾਨ 'ਚ ਕਿਉਂਕਿ ਬਟਵਾਰੇ ਤੋਂ ਬਾਅਦ ਉਨ੍ਹਾਂ ਦੇ ਕਈ ਰਿਸ਼ਤੇਦਾਰ ਪਾਕਿਸਤਾਨ 'ਚ ਹੀ ਰਹਿ ਰਹੇ ਹਨ।

ਲਿਆਕਤ ਅਲੀ ਨੇ ਦੱਸਿਆ ਕਿ ਹਿੰਦੁਸਤਾਨ-ਪਾਕਿਸਤਾਨ ਦੇ ਬਟਵਾਰੇ ਦੇ ਸਮੇਂ ਪਾਕਿਸਤਾਨ ਦੇ ਸਾਬਕਾ ਸਾਂਸਦ ਤੇ ਪਾਕਿਸਤਾਨ ਰੇਲਵੇ ਬੋਰਡ ਦੇ ਚੇਅਰਮੈਨ ਰਹੇ ਸਰਦਾਰ ਤੁਫੈਲ ਉਰਫ ਖਾਨ ਬਹਾਦੁਰ ਤੇ ਮੇਰੇ ਦਾਦਾ ਸਗ੍ਹੇ ਭਰਾ ਸਨ। ਉਨ੍ਹਾਂ ਦੇ ਪਰਿਵਾਰ ਫਿਲਹਾਲ ਪਾਕਿਸਤਾਨ ਦੇ ਕਸੂਰ ਜਿਲੇ ਦੇ ਕੱਚੀ ਕੋਠੀ ਨਈਯਾਕੀ 'ਚ ਰਹਿੰਦੇ ਹਨ। ਉਨ੍ਹਾਂ ਦੇ ਰਾਹੀਂ ਹੀ ਸ਼ਾਮਿਆ ਦਾ ਰਿਸ਼ਤਾ ਤੈਅ ਹੋਇਆ ਹੈ। PunjabKesariਏਅਰ ਅਮੀਰਾਤ 'ਚ ਫਲਾਈਟ ਇੰਜੀਨੀਅਰ ਹੈ ਸ਼ਾਮਿਆ
ਸ਼ਾਮਿਆ ਨੇ ਮਾਨਵ ਰਚਨਾ ਯੂਨੀਵਰਸਿਟੀ ਤੋਂ ਬੀ. ਟੈਕ. (ਐਰੋਨੇਟਿਕਲ) ਦੀ ਡਿਗਰੀ ਹਾਸਲ ਕੀਤੀ ਹੈ। ਸ਼ਾਮਿਆ ਏਅਰ ਅਮੀਰਾਤ 'ਚ ਫਲਾਈਟ ਇੰਜੀਨੀਅਰ ਹੈ। ਪਹਿਲਾਂ ਉਸ ਦੀ ਜੈੱਟ ਐਵਰਵੇਜ 'ਚ ਨੌਕਰੀ ਲੱਗੀ ਸੀ। ਫਿਲਹਾਲ ਉਹ ਤਿੰਨ ਸਾਲ ਤੋਂ ਏਅਰ ਅਮੀਰਾਤ 'ਚ ਫਲਾਈਟ ਇੰਜੀਨੀਅਰ ਦੇ ਅਹੁੱਦੇ 'ਤੇ ਹੈ। 

ਪਾਕਿਸਤਾਨ ਕ੍ਰਿਕਟ ਟੀਮ ਦੇ ਤੇਜ਼ ਗੇਦਬਾਜ਼ ਹਨ ਹਸਨ
ਉਥੇ ਦੂਜੇ ਪਾਸੇ ਇਹ 25 ਸਾਲ ਦਾ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਜਿਨ੍ਹਾਂ ਨੇ ਆਇਰਲੈਂਡ ਦੇ ਵਿਰੁੱਧ ਆਪਣੇ ਪਹਿਲੇ ਵਨ ਡੇ ਮੁਕਾਬਲੇ ਨਾਲ ਕਰੀਅਤ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ ਅਸਨ ਅਲੀ 9 ਟੈਸਟ ਮੈਚ,53 ਵਨ-ਡੇ ਤੇ 30 ਟੀ20 ਮੈਚ ਖੇਡ ਚੁੱਕੇ ਹਨ। ਅਜੇ ਤੱਕ ਉਨ੍ਹਾਂ ਨੇ 53 ਮੈਚ ਖੇਡੇ ਹਨ ਜਿਸ 'ਚ ਦੀ ਉਨ੍ਹਾਂ ਨੇ 29.04 ਦੀ ਔਸਤ ਨਾਲ 82 ਵਿਕਟਾਂ ਹਾਸਲ ਕੀਤੀਆਂ ਹਨ। ਅਸਨ ਅੱਲੀ ਨੇ ਟੈਸਟ ਮੈਚਾਂ 'ਚ 31 ਵਿਕਟਾਂ , ਵਨ ਡੇ 'ਚ 82 ਵਿਕਟਾਂ ਤੇ ਟੀ 20 ਮੈਚਾਂ 'ਚ 35 ਵਿਕਟਾਂ ਹਾਸਲ ਕੀਤੀਆਂ ਹਨ।


Related News