ਪਾਕਿਸਤਾਨ ਨੇ ਵਿੰਡੀਜ਼ ਨੂੰ 82 ਦੌੜਾਂ ਨਾਲ ਹਰਾਇਆ

04/03/2018 2:16:28 AM

ਨਵੀਂ ਦਿੱਲੀ—ਕਰਾਚੀ 'ਚ ਹੋਏ ਦੂਜੇ ਟੀ-20 ਮੁਕਾਬਲੇ 'ਚ ਪਾਕਿਸਤਾਨ ਅਤੇ ਵੈਸਟਇੰਡੀਜ਼ ਦਾ ਆਹਮਣਾ-ਸਾਹਮਣਾ ਹੋਇਆ। ਇਸ ਦੌਰਾਨ ਪਾਕਿਸਤਾਨ ਨੇ ਵਿੰਡੀਜ਼ ਨੂੰ 82 ਦੌੜਾਂ ਤੋਂ ਕਰਾਰੀ ਹਾਰ ਦਿੱਤੀ। ਪਾਕਿਸਤਾਨ ਦੇ ਓਪਨਰ ਬੱਲੇਬਾਜ਼ ਬਾਬਰ ਅਜਮ ਨੇ ਸ਼ਾਨਦਾਰ ਪਾਰੀ ਖੇਡੀ, ਪਰ ਉਹ ਆਪਣੇ ਸੈਂਕੜੇ ਬਣਾਉਣ ਤੋਂ 3 ਦੋੜਾਂ ਪਿਛੇ ਰਹਿ ਗਏ। ਮੁਹੰਮਦ ਅਮੀਰ ਨੇ ਵਿੰਡੀਜ਼ ਟੀਮ ਦੇ ਤਿੰਨ ਵਿਕਟ ਲਏ, ਜਿਸ ਦੌਰਾਨ ਪਾਕਿਸਤਾਨ ਨੇ 4 ਗੇਂਦਾਂ ਰਹਿੰਦਿਆਂ ਇਸ ਮੈਚ ਨੂੰ ਆਪਣੇ ਨਾਮ ਕੀਤਾ। 
ਇਸ ਮੈਚ 'ਚ ਪਾਕਿਸਤਾਨੀ ਖਿਡਾਰੀਆਂ ਨੇ ਆਪਣਾ-ਆਪਣਾ ਬੈਸਟ ਪ੍ਰਦਰਸ਼ਨ ਦਿੱਤਾ। ਪਹਿਲਾਂ ਟਾਸ ਜਿੱਤ ਕੇ ਪਾਕਿਸਤਾਨ ਨੇ ਬੱਲੇਬਾਜ਼ੀ ਕਰਦੇ ਹੋਏ ਵਿੰਡੀਜ਼ ਟੀਮ ਦੇ ਸਾਹਮਣੇ 3 ਵਿਕਟਾਂ ਦੇ ਕੇ 206 ਦੌੜਾਂ ਦਾ ਟੀਚਾ ਦਿੱਤਾ। ਪਾਕਿਸਤਾਨ ਦੇ ਸ਼ੋਇਬ ਮਲਿਕ (17), ਆਸਿਫ ਅਲੀ (14), ਹੁਸੈਨ ਤਲਤ (68) ਅਤੇ ਬਾਬਰ ਅਜਮ ਨੇ ਜ਼ਬਰਦਸਤ ਬੱਲੇਬਾਜ਼ੀ ਕਰਦੇ ਹੋਏ 13 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 58 ਗੇਂਦਾਂ 'ਤੇ 97 ਦੌੜਾਂ ਬਣਾਈਆਂ। ਟੀਚੇ ਦਾ ਪਿਛਾ ਕਰਨ ਉਤਰੀ ਵਿੰਡੀਜ਼ ਟੀਮ ਆਪਣੇ ਸਾਰੇ ਵਿਕਟ ਗੁਆ ਕੇ 123 ਦੌੜਾਂ 'ਤੇ ਆਊਟ ਹੋ ਗਈ। 


Related News