ਪਾਕਿ ਨੇ ਭਾਰਤ ਨੂੰ ਹਰਾ ਕੇ ਜਿੱਤਿਆ ਏਸ਼ੀਆਈ ਜੂਨੀਅਰ ਸਕੁਐਸ਼ ਖਿਤਾਬ

01/20/2019 11:01:12 PM

ਚੇਨਈ— ਪਾਕਿਸਤਾਨ ਨੇ ਥਾਈਲੈਂਡ ਦੇ ਪਟਾਯਾ 'ਚ ਭਾਰਤ ਨੂੰ ਫਾਈਨਲ 'ਚ ਐਤਵਾਰ ਨੂੰ 2-0 ਨਾਲ ਹਰਾ ਕੇ ਏਸ਼ੀਆਈ ਜੂਨੀਅਰ ਸਕੁਐਸ਼ ਖਿਤਾਬ ਜਿੱਤਿਆ। ਪਾਕਿਸਤਾਨ ਨੇ ਟੂਰਨਾਮੈਂਟ 'ਚ ਭਾਰਤ ਨੂੰ ਦੂਸਰੀ ਵਾਰ ਹਰਾਇਆ। ਪਾਕਿਸਤਾਨ ਨੇ ਇਸ ਤੋਂ ਪਹਿਲਾਂ ਵੀ ਭਾਰਤ ਨੂੰ 2-1 ਨਾਲ ਹਰਾਇਆ ਸੀ। ਅੱਭਾਸ ਜੈਬ ਨੇ ਭਾਰਤ ਦੇ ਉਤਕਰਸ਼ ਬਹੇਤੀ ਨੂੰ 11-4, 11-2, 11-6 ਨਾਲ ਹਰਾ ਕੇ ਪਾਕਿਸਤਾਨ ਨੂੰ 1-0 ਨਾਲ ਅੱਗੇ ਕਰ ਦਿੱਤਾ। ਮੁਹੰਮਦ ਫਰਹਾਨ ਹਾਸ਼ਮੀ ਨੇ ਵੀਰ ਚੋਟਰਾਨੀ ਨੂੰ 2-11, 11-9, 11-7, 5-11, 11-9 ਨਾਲ ਹਰਾ ਕੇ ਪਾਕਿਸਤਾਨ ਨੂੰ ਜਿੱਤ ਹਾਸਲ ਕਰਵਾਈ।


Related News