ਪਾਕਿ ਦੇ ਕ੍ਰਿਕਟਰ ਜਮਸ਼ੇਦ ''ਤੇ ਬ੍ਰਿਟੇਨ ''ਚ ਚੱਲੇਗਾ ਟ੍ਰਾਇਲ

12/09/2019 7:11:36 PM

ਲੰਡਨ : ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਨਾਸਿਰ ਜਮਸ਼ੇਦ 'ਤੇ ਪਾਕਿਸਤਾਨ ਸੁਪਰ ਲੀਗ ਵਿਚ ਕਥਿਤ ਤੌਰ 'ਤੇ ਸਪਾਟ ਫਿਕਸਿੰਗ ਕਰਨ ਤੇ ਉਸ ਦੇ ਬਦਲੇ ਰਿਸ਼ਵਤ ਲੈਣ ਦੇ ਮਾਮਲੇ ਵਿਚ ਮੰਗਲਵਾਰ ਨੂੰ ਬ੍ਰਿਟੇਨ ਦੀ ਅਦਾਲਤ ਵਿਚ ਟ੍ਰਾਇਲ ਚਲਾਇਆ ਜਾਵੇਗਾ। 36 ਸਾਲਾ ਯੂਸਫ ਅਨਵਰ ਤੇ 34 ਸਾਲਾ ਮੁਹੰਮਦ ਇਜ਼ਾਜ਼ ਨੇ ਸੋਮਵਾਰ ਮੰਨਿਆ ਸੀ ਕਿ ਉਸ ਨੇ ਪੇਸ਼ੇਵਰ ਕ੍ਰਿਕਟਰਾਂ ਨੂੰ ਰਿਸ਼ਵਤ ਦੇ ਬਦਲੇ ਫਿਕਸਿੰਗ ਕਰਨ ਦੇ ਪ੍ਰਸਤਾਵ ਦਿੱਤੇ ਸਨ। ਮਾਨਚੈਸਟਰ ਵਿਚ ਇਹ ਟ੍ਰਾਇਲ ਪ੍ਰਕਿਰਿਆ ਹੋਵੇਗੀ। ਦੋਵਾਂ ਮੁਜਰਿਮਾਂ 'ਤੇ ਨਵੰਬਰ 2016 ਤੇ ਫਰਵਰੀ 2017 ਵਿਚਾਲੇ ਪਾਕਿਸਤਾਨ ਸੁਪਰ ਲੀਗ ਵਿਚ ਫਿਕਸਿੰਗ ਦੇ ਬਦਲੇ ਖਿਡਾਰੀਆਂ ਨੂੰ ਰਿਸ਼ਵਤ ਦਾ ਪ੍ਰਸਤਾਵ ਦੇਣ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ।

PunjabKesari

ਅਨਵਰ ਤੇ ਇਜ਼ਾਜ਼ ਨੇ ਨਵੰਬਰ 2016 ਤੇ ਦਸੰਬਰ 2016 ਦੌਰਾਨ ਬੰਗਲਾਦੇਸ਼ ਪ੍ਰੀਮੀਅਰ ਲੀਗ ਵਿਚ ਵੀ ਖਿਡਾਰੀਆਂ ਨੂੰ ਫਿਕਸਿੰਗ ਦੇ ਬਦਲੇ ਰਿਸ਼ਵਤ ਦਾ ਪ੍ਰਸਤਾਵ ਦੇਣ ਦਾ ਦੋਸ਼ ਮੰਨਿਆ ਸੀ। 33 ਸਾਲਾ ਓਪਨਿੰਗ ਬੱਲੇਬਾਜ਼ ਜਮਸ਼ੇਦ ਨੇ ਹਾਲਾਂਕਿ ਪੀ. ਐੱਸ. ਐੱਲ. ਵਿਚ ਫਿਕਸਿੰਗ ਤੇ ਉਸ ਦੇ ਬਦਲੇ ਰਿਸ਼ਵਤ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਮਾਨਚੈਸਟਰ ਕਰਾਊਨ ਕੋਰਟ ਵਿਚ ਵਕੀਲ ਮੰਗਲਵਾਰ ਨੂੰ ਇਸ ਮਾਮਲੇ 'ਤੇ ਸੁਣਵਾਈ ਕਰਨਗੇ। ਬ੍ਰਿਟੇਨ ਨਿਵਾਸੀ ਅਨਵਰ ਵੈਸਟ ਲੰਡਨ ਦੇ ਸਾਲਾਹ ਦਾ ਨਿਵਾਸੀ ਹੈ, ਜਦਕਿ ਇਜ਼ਾਜ਼ ਲੰਡਨ ਦੇ ਉੱਤਰੀ ਖੇਤਰ ਸ਼ੈਫੀਲਡ ਦਾ ਰਹਿਣ ਵਾਲਾ ਹੈ। ਦੋਵਾਂ ਨੂੰ ਫਿਲਹਾਲ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਜਮਸ਼ੇਦ ਪਾਕਿਸਤਾਨ ਵੱਲੋਂ ਟੈਸਟ, ਵਨ ਡੇ ਤੇ ਟੀ-20 ਕੌਮਾਂਤਰੀ ਸਰੂਪਾਂ ਵਿਚ ਖੇਡ ਚੁੱਕਾ ਹੈ।


Related News