ਪਕਿਸਤਾਨ ਕ੍ਰਿਕਟ ਬੋਰਡ ਦਾ ਵੱਡਾ ਫੈਸਲਾ, ਮਿਕੀ ਆਰਥਰ ਨਹੀਂ ਹੋਣਗੇ ਹੁਣ ਟੀਮ ਦੇ ਕੋਚ

08/07/2019 2:33:14 PM

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕੇਟ ਟੀਮ ਮੁੱਖ ਕੋਚ ਮਿਕੀ ਆਰਥਰ ਦੇ ਕੰਟਰੈਕਟ ਨੂੰ ਅੱਗੇ ਨਹੀਂ ਵਧਾਉਣ ਦਾ ਵੱਡਾ ਫੈਸਲਾ ਲਿਆ ਹੈ। ਆਰਥਰ ਤੋਂ ਇਲਾਵਾ ਗੇਂਦਬਾਜ਼ੀ ਕੋਚ ਅਜ਼ਹਰ ਮਹਿਮੂਦ, ਬੱਲੇਬਾਜ਼ੀ ਕੋਚ ਗਰਾਂਟ ਫਲਾਵਰ, ਸ‍ਟਰੈਂਥ ਐਂਡ ਕੰਡੀਸ਼ਨਿੰਗ ਕੋਚ ਗਰਾਂਟ ਲੂਡਨ ਦਾ ਵਾ ਕੰਟਰੈਕਟ ਰੀਨੀਊ ਨਹੀਂ ਕਰਨ ਦਾ ਫੈਸਲਾ ਲਿਆ ਗਿਆ ਹੈ। 

ਵਰਲਡ ਕੱਪ ਦੇ ਖ਼ਤਮ ਹੋਣ ਦੇ ਨਾਲ ਹੀ ਕੋਚ ਆਰਥਰ ਸਹਿਤ ਪੂਰੇ ਸਟਾਫ ਦਾ ਕਾਰਜਕਾਲ ਵੀ ਖਤਮ ਹੋ ਗਿਆ ਸੀ ਤੇ ਸਾਰਿਆਂ ਨੂੰ ਕੰਟਰੈਕਟ ਵਧਣ ਦੀ ਉਮੀਦ ਸੀ, ਪਰ ਪਾਕਿਸਤਾਨ ਕ੍ਰਿਕਟ ਟੀਮ (ਪੀ. ਸੀ. ਬੀ) ਨੇ ਉਨ੍ਹਾਂ ਨੂੰ ਝੱਟਕਾ ਦਿੰਦੇ ਹੋਏ ਕੰਟਰੈਕਟ ਨਹੀਂ ਵਧਾਉਣ ਦਾ ਫੈਸਲਾ ਲਿਆ ਹੈ। ਵਰਲਡ ਕੱਪ 'ਚ ਪਾਕਿਸ‍ਤਾਨ ਦੇ ਨਿਰਾਸ਼ਜਨਕ ਨੁਪ੍ਰਦਰਸ਼ਨ ਤੋਂ ਬਾਅਦ ਮਿਕੀ ਆਰਥਰ ਨੂੰ ਉਨ੍ਹਾਂ ਦੇ ਅਹੁੱਦੇ ਤੋਂ ਹਟਾਉਣ ਦੀ ਮੰਗ ਤੇਜ ਹੋਣ ਲੱਗੀ ਸੀ। 
 

ਪਾਕਿਸਤਾਨ ਦੇ ਦਿੱਗਜਾਂ ਦਾ ਵੀ ਮੰਨਣਾ ਸੀ ਕਿ ਆਰਥਰ ਨੇ ਪਾਕਿਸਤਾਨ ਕ੍ਰਿਕਟ 'ਚ ਕੁਝ ਖਾਸ ਯੋਗਦਾਰ ਨਹੀਂ ਦਿੱਤਾ ਸੀ। ਦਿੱਗਜ ਲੈੱਗ ਸਪਿਨਰ ਅਬਦੁਲ ਕਾਦਿਰ ਨੇ ਤਾਂ ਇੱਥੇ ਤੱਕ ਕਹਿ ਦਿੱਤਾ ‌ਸੀ ਕਿ ਟੀਮ ਨੂੰ ਅੱਗੇ ਤੱਕ ਲੈ ਜਾਣ ਲਈ ਬਾਕੀ ਲੋਕਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ। ਜਿਸ ਤੋਂ ਬਾਅਦ ਸਵਿੰਗ ਦੇ ਸੁਲਤਾਨ ਵਸੀਮ ਅਕਰਮ ਦਾ ਨਾਂ ਪਾਕਿਸਤਾਨੀ ਟੀਮ ਦੇ ਕੋਚ ਦੇ ਰੂਪ 'ਚ ਸਾਹਮਣੇ ਆਉਣ ਲੱਗਾ ਸੀ। ਹਾਲਾਂਕਿ ਅਕਰਮ ਦਾ ਮੰਨਣਾ ਸੀ ਕਿ ਆਰਥਰ ਨੂੰ ਇੱਕ ਤੇ ਮੌਕਾ ਦੇਣਾ ਚਾਹੀਦਾ ਹੈ। ਕਾਦਿਰ ਨੇ ਲਗਾਇਆ ਸੀ ਪੱਖਪਾਤ ਦਾ ਇਲਜ਼ਾਮ ਕਾਦਿਰ ਨੇ ਮਿਕੀ ਆਰਥਰ 'ਤੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੇ ਸੋਹੇਲ ਖਾਨ, ਕਾਮਰਾਨ ਅਕਮਲ, ਉਮਰ ਅਕਮਲ, ਅਹਿਮਦ ਸ਼ਹਿਜ਼ਾਦ,  ਇਮਰਾਨ ਖਾਨ ਸਹਿਤ ਕੁਝ ਖਿਡਾਰੀਆਂ ਦੇ ਪ੍ਰਤੀ ਪੱਖਪਾਤ ਕਰਕੇ ਨੁਕਸਾਨ ਪਹੁੰਚਾਇਆ ਹੈ ਜੋ ਆਪਣੇ ਅਨੁਭਵ ਨਾਲ ਪਾਕਿਸਤਾਨ ਲਈ ਕਾਫ਼ੀ ਕੁੱਝ ਕਰ ਸਕਦੇ ਸਨ।

 


Related News