ਨਿਊਜ਼ੀਲੈਂਡ ''ਚ ਖਿਡਾਰੀਆਂ ਦੇ ਕੋਰੋਨਾ ਮਾਮਲਿਆਂ ਦੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਜਾਂਚ ਕੀਤੀ ਸ਼ੁਰੂ

Saturday, Dec 05, 2020 - 12:44 PM (IST)

ਕਰਾਚੀ (ਭਾਸ਼ਾ) : ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਨਿਊਜ਼ੀਲੈਂਡ ਪੁੱਜਦੇ ਹੀ ਉਸ ਦੇ 10 ਖਿਡਾਰੀ ਕੋਰੋਨਾ ਪਾਜ਼ੇਟਿਵ ਕਿਵੇਂ ਹੋ ਗਏ। ਇਹ ਪਾਇਆ ਗਿਆ ਹੈ ਕਿ ਘਰੇਲੂ ਕਾਇਦ-ਏ-ਆਜ਼ਮ ਟਰਾਫੀ ਦੌਰਾਨ ਇਕ ਜਾਂ 2 ਟੀਮਾਂ ਦੇ ਕੁੱਝ ਖਿਡਾਰੀਆਂ ਨੇ ਨਿਊਜ਼ੀਲੈਂਡ ਦੌਰੇ 'ਤੇ ਜਾਣ ਤੋਂ ਪਹਿਲਾਂ ਕਫ਼, ਬੁਖਾਰ ਅਤੇ ਖੰਘ ਆਉਣ ਦੀ ਸ਼ਿਕਾਇਤ ਕੀਤੀ ਸੀ ਜੋ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵੀ ਲੱਛਣ ਹਨ।

ਇਹ ਵੀ ਪੜ੍ਹੋ: Ind v Aus : ਭਾਰਤੀ ਟੀਮ ਨੂੰ ਝਟਕਾ, ਟੀ-20 ਸੀਰੀਜ਼ ਤੋਂ ਬਾਹਰ ਹੋਏ ਰਵਿੰਦਰ ਜਡੇਜਾ

ਪੀ.ਸੀ.ਬੀ. ਦੇ ਇਕ ਸੂਤਰ ਨੇ ਕਿਹਾ, 'ਇਨ੍ਹਾਂ ਖਿਡਾਰੀਆਂ ਨੂੰ ਬਦਲਦੇ ਮੌਸਮ ਕਾਰਨ ਵਾਇਰਲ ਇਨਫੈਕਸ਼ਨ ਹੋਇਆ ਸੀ ਅਤੇ ਲਾਹੌਰ ਵਿਚ ਬੋਰਡ ਵੱਲੋਂ ਕਰਾਏ ਗਏ ਕੋਰੋਨਾ ਟੈਸਟ ਵਿਚ ਵੀ ਇਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ।' ਸੂਤਰ ਨੇ ਕਿਹਾ, 'ਪਰ ਕਰਾਇਸਟਚਰਚ ਪੁੱਜਣ ਦੇ ਬਾਅਦ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆ ਗਈ, ਜਿੱਥੇ 10 ਪਾਜ਼ੇਟਿਵ ਟੈਸਟ ਦੇ ਬਾਅਦ ਪੂਰੀ ਟੀਮ ਇਕਾਂਤਵਾਸ ਵਿਚ ਹੈ।' ਸੂਤਰ ਨੇ ਦੱਸਿਆ ਕਿ ਪੀ.ਐਸ.ਐਲ. ਵਿਚ ਇਕ ਟੀਮ ਲਈ ਖੇਡਣ ਵਾਲਾ ਵਿਦੇਸ਼ੀ ਖਿਡਾਰੀ ਵੀ ਆਪਣੇ ਦੇਸ਼ ਪੁੱਜਣ ਦੇ ਬਾਅਦ ਪਾਜ਼ੇਟਿਵ ਨਤੀਜਾ ਆਉਣ 'ਤੇ 8 ਦਿਨ ਦੇ ਇਕਾਂਤਵਾਸ ਵਿਚ ਹੈ।  ਪਾਕਿਸਤਾਨੀ ਟੀਮ ਤੋਂ ਬਾਹਰ ਸੋਹੇਲ ਤਨਵੀਰ ਵੀ ਲੰਕਾ ਪ੍ਰੀਮੀਅਰ ਲੀਗ ਲਈ ਕੋਲੰਬੋ ਪੁੱਜਣ ਦੇ ਬਾਅਦ ਪਾਜ਼ੇਟਿਵ ਪਾਏ ਗਏ ਅਤੇ ਹੁਣ ਆਪਣੇ ਦੇਸ਼ ਪਰਤ ਰਹੇ ਹਨ।

ਇਹ ਵੀ ਪੜ੍ਹੋ: ਸਿੱਖ ਪੁਲਸ ਅਧਿਕਾਰੀ ਧਾਲੀਵਾਲ ਦੇ ਨਾਮ 'ਤੇ ਪੋਸਟ ਆਫ਼ਿਸ ਦੇ ਨਾਮਕਰਣ ਨੂੰ ਅਮਰੀਕੀ ਸੈਨੇਟ ਵਲੋਂ ਮਨਜ਼ੂਰੀ

ਨੋਟ : ਨਿਊਜ਼ੀਲੈਂਡ 'ਚ ਖਿਡਾਰੀਆਂ ਦੇ ਕੋਰੋਨਾ ਮਾਮਲਿਆਂ ਦੀ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਕੀਤੀ ਜਾ ਰਹੀ ਜਾਂਚ ਸਬੰਧੀ ਕੀ ਹੈ ਤੁਹਾਡੀ ਰਾਏ। ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।


cherry

Content Editor

Related News