ਭਾਰਤ ਖਿਲਾਫ ਹਾਰ ਤੋਂ ਬਾਅਦ ਕਰਨਾ ਚਾਹੁੰਦਾ ਸੀ ਖੁਦਕੁਸ਼ੀ, ਪਾਕਿ ਕੋਚ ਨੇ ਦਿੱਤਾ ਵੱਡਾ ਬਿਆਨ

06/25/2019 12:36:23 PM

ਇਸਲਾਮਾਬਾਦ : ਪਾਕਿਸਤਾਨ ਦੇ ਮੁੱਖ ਕੋਚ ਮਿਕੀ ਆਰਥਰ ਨੇ ਕਿਹਾ ਕਿ ਵਰਲਡ ਕੱਪ ਦੇ ਇਤਿਹਾਸ ਦੀ ਲਗਾਤਾਰ 7ਵੀਂ ਹਾਰ ਤੋਂ ਬਾਅਦ ਹਾਲਾਤ ਬਹੁਤ ਨਿਰਾਸ਼ਾਜਨਕ ਸੀ ਅਤੇ ਉਹ ਵਿਚਾਲੇ ਹੀ ਮੈਚ ਛੱਡ ਚਲੇ ਗਏ ਸੀ। ਮੈਨਚੈਸਟਰ ਵਿਚ 16 ਜੂਨ ਨੂੰ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਸੀ। ਇਸ ਨਾਲ ਪਾਕਿ ਪ੍ਰਸ਼ੰਸਕਾਂ ਵਿਚ ਜ਼ਬਰਦਸਤ ਗੁੱਸਾ ਪੈਦਾ ਹੋ ਗਿਆ ਸੀ। ਇਸ ਹਾਰ ਨੇ ਪਾਕਿਸਤਾਨ ਦੀ ਵਰਲਡ ਕੱਪ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਸੀ। ਹਾਲਾਂਕਿ ਦੱਖਣੀ ਅਫਰੀਕਾ ਨੂੰ ਹਰਾ ਕੇ ਪਾਕਿਸਤਾਨ ਨੇ ਸੈਮੀਫਾਈਨਲ ਦੀਆਂ ਉਮੀਦਾਂ ਨੂੰ ਫਿਰ ਜ਼ਿੰਦਾ ਕਰ ਦਿੱਤਾ।

PunjabKesari

ਕੋਚ ਮਿਕੀ ਆਰਥਰ ਨੇ ਸਵੀਕਾਰ ਕੀਤਾ ਕਿ ਭਾਰਤ ਖਿਲਾਫ ਹਾਰ ਨੇ ਉਸ ਨੂੰ ਬੁਰੀ ਤਰ੍ਹਾਂ ਨਿਰਾਸ਼ ਕਰ ਦਿੱਤਾ ਸੀ। ਉਸਨੇ ਕਿਹਾ ਕਿ ਪਿਛਲੇ ਐਤਵਾਰ ਨੂੰ ਮੈਂ ਖੁਦਕੁਸ਼ੀ ਕਰਨਾ ਚਾਹੁੰਦਾ ਸੀ ਪਰ ਮੈਂ ਜਾਣਦਾ ਸੀ ਕਿ ਇਹ ਸਿਰਫ ਇਕ ਖਰਾਬ ਪ੍ਰਦਰਸ਼ਨ ਹੈ। ਇਹ ਸਭ ਇੰਨੀ ਜਲਦੀ ਹੋਇਆ। ਤੁਸੀਂ ਇਕ ਮੁਕਾਬਲਾ ਹਾਰਦੇ ਹੋ ਅਤੇ ਇਸ ਤੋਂ ਬਾਅਦ ਦੂਜਾ। ਆਖਰ ਇਹ ਵਰਲਡ ਕੱਪ ਹੈ। ਮੀਡੀਆ ਇਕ ਹਾਰ ਤੋਂ ਬਾਅਦ ਹੀ ਤੁਹਾਨੂੰ ਲੰਮੇ ਹੱਥੀ ਲੈ ਲੈਂਦਾ ਹੈ। ਪ੍ਰਸ਼ੰਸਕਾਂ ਦੀਆਂ ਉਮੀਦਾਂ ਨੂੰ ਪੂਰਾ ਨਾ ਕਰ ਸਕਣ 'ਤੇ ਤੁਸੀਂ ਬਚਾਅ ਦੀ ਸਥਿਤੀ 'ਚ ਆ ਜਾਂਦੇ ਹੋ। ਮਿਕੀ ਆਰਥਰ ਦਾ ਭਾਵੁਕ ਕੁਮੈਂਟ ਇਹ ਦਸਦਾ ਹੈ ਕਿ ਉਹ ਆਪਣੇ ਕੰਮ ਦੇ ਪ੍ਰਤੀ ਕਿੰਨੇ ਗੰਭੀਰ ਹਨ ਪਰ ਕੁਝ ਪ੍ਰਸ਼ੰਸਕਾਂ ਨੂੰ ਲਗਦਾ ਹੈ ਕਿ ਦੱਖਣੀ ਅਫਰੀਕਾ ਵਿਚ ਜਨਮੇ ਹੈਡ ਕੋਚ ਦੇ ਸ਼ਬਦਾਂ ਨੇ ਪਾਕਿਸਤਾਨ ਦੇ ਸਾਬਕਾ ਕੋਚ ਬਾਬ ਵੂਲਮਰ ਦੀ 2007 ਦੇ ਵਰਲਡ ਕੱਪ ਵਿਚ ਹੋਈ ਮੌਤ ਦੀ ਯਾਦ ਦਿਵਾ ਦਿੱਤੀ ਹੈ।

PunjabKesari


Related News