ਸ਼੍ਰੀਲੰਕਾ ''ਤੇ ਜਿੱਤ ਨਾਲ ਪਾਕਿਸਤਾਨ ਨੇ ਮਨਾਇਆ ਟੈਸਟ ਵਾਪਸੀ ਦਾ ਜਸ਼ਨ

12/23/2019 7:20:51 PM

ਕਰਾਚੀ— ਪਾਕਿਸਤਾਨ ਨੇ ਆਪਣੀ ਜ਼ਮੀਨ 'ਤੇ 10 ਸਾਲ ਲੰਮੇ ਅੰਤਰਾਲ 'ਤੇ ਹੋ ਰਹੇ ਟੈਸਟ ਕ੍ਰਿਕਟ ਦੀ ਘਰ ਵਾਪਸੀ ਦਾ ਜਸ਼ਨ ਮਹਿਮਾਨ ਸ਼੍ਰੀਲੰਕਾਈ ਟੀਮ 'ਤੇ ਦੂਜੇ ਅਤੇ ਆਖਰੀ ਟੈਸਟ ਮੈਚ ਦੇ ਆਖਰੀ ਦਿਨ 263 ਦੌੜਾਂ ਦੀ ਜਿੱਤ ਦੇ ਨਾਲ ਮਨਾਇਆ। ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੈਸਟ ਮੈਚ ਡਰਾਅ ਸਮਾਪਤ ਹੋਇਆ ਸੀ ਜਦਕਿ ਮੈਚ ਨੂੰ ਪੂਰੇ 5 ਦਿਨ ਦੀ ਖੇਡ ਤੋਂ ਬਾਅਦ ਮੇਜ਼ਬਾਨ ਟੀਮ ਨੇ ਜਿੱਤ ਕੇ 1-0 ਨਾਲ ਸੀਰੀਜ਼ ਆਪਣੇ ਨਾਂ ਕੀਤੀ। ਸਾਲ 2009 ਵਿਚ ਲਾਹੌਰ ਦੇ ਗੱਦਾਫੀ ਸਟੇਡੀਅਮ ਦੇ ਬਾਹਰ ਸ਼੍ਰੀਲੰਕਾਈ ਕ੍ਰਿਕਟ ਟੀਮ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਹ ਪਾਕਿਸਤਾਨ ਦੀ ਜ਼ਮੀਨ 'ਤੇ ਹੋਈ ਪਹਿਲੀ ਦੋ ਪੱਖੀ ਟੈਸਟ ਸੀਰੀਜ਼ ਸੀ। ਇਸ ਵਿਚ ਦਿਲਚਸਪ ਰੂਪ ਨਾਲ ਸ਼੍ਰੀਲੰਕਾ ਨੇ ਹੀ ਹਿੱਸਾ ਲਿਆ ਸੀ।

PunjabKesari
ਮੇਜ਼ਬਾਨ ਟੀਮ ਨੇ ਮੈਚ ਜਿੱਤਣ ਦੀ ਰਸਮ ਸੋਮਵਾਰ ਨੂੰ ਸਿਰਫ 14 ਮਿੰਟ ਬਾਅਦ ਹੀ ਪੂਰੀ ਕਰ ਲਈ ਅਤੇ ਸ਼੍ਰੀਲੰਕਾ ਦੀਆਂ ਬਾਕੀ 3 ਵਿਕਟਾਂ 16 ਗੇਂਦਾਂ ਦੇ ਅੰਤਰਾਲ 'ਤੇ ਬਿਨਾਂ ਕਿਸੇ ਹੋਰ ਦੌੜ ਦੇ ਸਕੋਰ ਬੋਰਡ 'ਤੇ ਜੁੜੇ ਹਾਸਲ ਕਰ ਲਈਆਂ। ਮਹਿਮਾਨ ਟੀਮ ਨੇ 476 ਦੌੜਾਂ ਦੇ ਟੀਚੇ ਦੇ ਸਾਹਮਣੇ 62.5 ਓਵਰਾਂ ਵਿਚ ਕੁੱਲ 212 ਦੌੜਾਂ ਬਣਾਈਆਂ। ਸਵੇਰੇ ਸ਼੍ਰੀਲੰਕਾ ਨੇ ਪਾਰੀ ਦੀ ਸ਼ੁਰੂਆਤ ਕੱਲ ਦੀਆਂ 7 ਵਿਕਟਾਂ 'ਤੇ 212 ਦੌੜਾਂ ਤੋਂ ਅੱਗੇ ਕੀਤੀ ਸੀ। ਸ਼੍ਰੀਲੰਕਾ ਦਾ ਕੱਲ ਦਾ ਅਜੇਤੂ ਬੱਲੇਬਾਜ਼ ਓਡਾਸ਼ਾ ਫਰਨਾਂਡੋ ਆਪਣੇ ਸਕੋਰ ਵਿਚ ਕੋਈ ਇਜ਼ਾਫਾ ਕੀਤੇ ਬਿਨਾਂ ਹੀ ਯਾਸਿਰ ਸ਼ਾਹ ਦੀ ਗੇਂਦ 'ਤੇ ਅਸਦ ਸ਼ਫੀਕ ਨੂੰ ਕੈਚ ਦੇ ਬੈਠਾ। 180 ਗੇਂਦਾਂ ਵਿਚ 13 ਚੌਕੇ ਲਾ ਕੇ ਫਰਨਾਂਡੋ 102 ਦੌੜਾਂ ਬਣਾ ਕੇ 9ਵੇਂ ਬੱਲੇਬਾਜ਼ ਦੇ ਰੂਪ ਵਿਚ ਆਊਟ ਹੋਇਆ।
ਲਸਿਥ ਐੱਮਬੁਲਡੇਨੀਆ ਅਤੇ ਵਿਸ਼ਵਾ ਫਰਨਾਂਡੋ ਦੋਨੋਂ ਜ਼ੀਰੋ 'ਤੇ ਆਊਟ ਹੋਏ ਜਿਨ੍ਹਾਂ ਨੂੰ ਪਾਕਿਸਤਾਨ ਦੇ 16 ਸਾਲਾ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੇ ਆਪਣਾ ਸ਼ਿਕਾਰ ਬਣਾਇਆ। ਨਸੀਮ 16 ਸਾਲ ਅਤੇ 307 ਦਿਨ ਦੀ ਉਮਰ ਦੇ ਨਾਲ ਦੂਜਾ ਸਭ ਤੋਂ ਵੱਡਾ ਨੌਜਵਾਨ ਗੇਂਦਬਾਜ ਵੀ ਬਣ ਗਿਆ ਹੈ, ਜਿਸ ਨੇ ਟੈਸਟ ਪਾਰੀ ਵਿਚ 5 ਵਿਕਟਾਂ ਕੱਢੀਆਂ। ਨਸੀਮ ਨੂੰ 12.5 ਓਵਰ ਵਿਚ 31 ਦੌੜਾਂ ਦੀ ਕਫਾਇਤੀ ਗੇਂਦਬਾਜ਼ੀ ਨਾਲ 5 ਵਿਕਟਾਂ ਮਿਲੀਆਂ ਜੋ ਉਸ ਦੇ ਕਰੀਅਰ ਦਾ ਤੀਜਾ ਟੈਸਟ ਸਰਵਸ਼੍ਰੇਸ਼ਠ ਪ੍ਰਦਰਸ਼ਨ ਵੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ੇਦੇ ਹੀ ਖੱਬੇ ਹੱਥ ਦੇ ਸਪਿਨਰ ਨਸੀਮ ਉੱਲ ਗਨੀ ਨੇ ਸਾਲ 1957-58 ਸੀਰੀਜ਼ ਵਿਚ ਇਹ ਉਪਲੱਬਧੀ ਦਰਜ ਕੀਤੀ ਸੀ, ਉਸ ਸਮੇਂ ਉਹ ਨਸੀਮ ਤੋਂ ਸਿਰਫ 4 ਦਿਨ ਛੋਟਾ ਸੀ। ਪਾਕਿਸਤਾਨ ਦੇ ਆਬਿਲ ਅਲੀ ਨੂੰ 'ਮੈਨ ਆਫ ਦ ਮੈਚ' ਅਤੇ 'ਮੈਨ ਆਫ ਦ ਸੀਰੀਜ਼' ਚੁਣਿਆ ਗਿਆ।


Gurdeep Singh

Content Editor

Related News