ਪਾਕਿ ਦੇ ਸਾਬਕਾ ਕਪਤਾਨ ਨੇ ਕਿਹਾ, ਧੋਨੀ ਤੋਂ ਖੋਹ ਲੈਣਾ ਚਾਹੀਦਾ ਹੈ ਗ੍ਰੇਡ ''ਏ'' ਦਾ ਕੰਟਰੈਕਟ

Wednesday, Jul 05, 2017 - 07:56 PM (IST)

ਪਾਕਿ ਦੇ ਸਾਬਕਾ ਕਪਤਾਨ ਨੇ ਕਿਹਾ, ਧੋਨੀ ਤੋਂ ਖੋਹ ਲੈਣਾ ਚਾਹੀਦਾ ਹੈ ਗ੍ਰੇਡ ''ਏ'' ਦਾ ਕੰਟਰੈਕਟ

ਨਵੀਂ ਦਿੱਲੀ— ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਅਤੇ ਕ੍ਰਿਕਟ ਰਮੀਜ ਰਾਜਾ ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਵਿਕਟਕੀਪਰ ਐੱਮ.ਐੱਸ.ਧੋਨੀ ਦੇ ਗ੍ਰੇਡ 'ਏ' ਕੰਟਰੈਕਟ 'ਤੇ ਸਵਾਲ ਉਠਾਏ ਹਨ। ਰਮੀਜ ਰਾਜਾ ਨੇ ਕਿਹਾ ਹੈ ਕਿ ਬੀ.ਸੀ.ਸੀ.ਆਈ. ਨੇ ਐੱਮ.ਐੱਸ.ਧੋਨੀ ਨੂੰ ਗ੍ਰੇਡ 'ਏ' ਕੰਟਰੈਕਟ ਨਹੀਂ ਦੇਣਾ ਚਾਹੀਦਾ, ਕਿਉਕਿ ਉਹ ਹੁਣ ਟੈਸਟ ਕ੍ਰਿਕਟ ਨਹੀਂ ਖੇਡਦੇ ਹਨ। ਰਮੀਜ ਰਾਜਾ ਦੇ ਮੁਤਾਬਕ ਕ੍ਰਿਕਟ ਬੋਰਡ ਨੂੰ ਟੈਸਟ ਕ੍ਰਿਕਟ ਦਾ ਸਨਮਾਨ ਕਰਦੇ ਹੋਏ ਧੋਨੀ ਤੋਂ ਗ੍ਰੇਡ 'ਏ' ਕੰਟਰੈਕਟ ਵਾਪਸ ਲੈ ਲੈਣਾ ਚਾਹੀਦਾ ਹੈ। ਗ੍ਰੇਡ 'ਏ' ਕੰਟਰੈਕਟ ਉਨ੍ਹਾਂ ਖਿਡਾਰੀਆਂ ਨੂੰ ਮਿਲਣਾ ਚਾਹੀਦਾ ਹੈ ਜੋ ਟੈਸਟ ਕ੍ਰਿਕਟ ਖੇਡ ਰਹੇ ਹਨ।
ਟੈਸਟ ਨਹੀਂ ਖੇਡਣ ਦੇ ਬਾਵਜੂਦ ਧੋਨੀ ਹਨ ਗ੍ਰੇਡ 'ਏ' ਖਿਡਾਰੀ
ਰਮੀਜ ਰਾਜਾ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਦੇ ਰਿਟਾਇਅਰ ਹੋਣ ਦੇ ਬਾਵਜੂਦ ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਗ੍ਰੇਡ 'ਏ' 'ਚ ਰੱਖਿਆ ਹੈ ਤੇ ਸ਼ਾਹਿਦ ਅਫਰੀਦੀ ਨੂੰ ਰਿਟਾਇਅਰ ਹੋਣ ਤੋਂ ਬਾਅਦ ਵੀ ਗ੍ਰੇਡ 'ਏ' 'ਚ ਰੱਖਿਆ ਗਿਆ ਹੈ। ਰਮੀਜ ਰਾਜਾ ਨੇ ਟੈਸਟ ਕ੍ਰਿਕਟ 'ਚ ਲੋਕਾਂ ਦੀ ਘੱਟ ਦਿਲਚਸਪੀ 'ਤੇ ਵੀ ਚਿੰਤਾ ਪ੍ਰਗਟਾਈ ਹੈ।


Related News