ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਪਹੁੰਚੇ ਲਾਹੌਰ, PCB ਮੁਖੀ ਨਾਲ ਕਰਨਗੇ ਮੁਲਾਕਾਤ

11/13/2023 7:28:31 PM

ਲਾਹੌਰ, (ਭਾਸ਼ਾ)- ਵਿਸ਼ਵ ਕੱਪ ਵਿਚ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਸੋਮਵਾਰ ਨੂੰ ਲਾਹੌਰ ਪਹੁੰਚ ਗਏ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਖੁਦ ਆਪਣਾ ਅਹੁਦਾ ਨਹੀਂ ਛੱਡਣਗੇ ਇਸ ਮਾਮਲੇ ਵਿੱਚ ਉਹ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਫੈਸਲੇ ਦਾ ਇੰਤਜ਼ਾਰ ਕਰਨਗੇ। ਲਾਹੌਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬਾਬਰ ਦੇ ਪਰਿਵਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਵਿਸ਼ਵ ਕੱਪ 'ਚ ਅਸਫਲਤਾ ਦੀ ਨਿਰਾਸ਼ਾ ਉਸ ਦੇ ਚਿਹਰੇ 'ਤੇ ਸਾਫ ਦਿਖਾਈ ਦੇ ਰਹੀ ਸੀ। 

ਇਹ ਵੀ ਪੜ੍ਹੋ : ਭਾਰਤ ਨੇ ਪਹਿਲੀ ਵਾਰ ਵਿਸ਼ਵ ਕੱਪ 'ਚ ਲਗਾਤਾਰ ਜਿੱਤੇ 9 ਮੈਚ, ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ

ਪਾਕਿਸਤਾਨ ਨੂੰ ਲੀਗ ਗੇੜ ਵਿੱਚ ਨੌਂ ਵਿੱਚੋਂ ਪੰਜ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਹ ਸੈਮੀਫਾਈਨਲ ਵਿੱਚ ਥਾਂ ਨਹੀਂ ਬਣਾ ਸਕਿਆ ਸੀ। ਸੂਤਰਾਂ ਮੁਤਾਬਕ ਬਾਬਰ ਇਸ ਹਫਤੇ ਪੀ. ਸੀ. ਬੀ. ਮੁਖੀ ਜ਼ਕਾ ਅਸ਼ਰਫ ਨਾਲ ਮੁਲਾਕਾਤ ਕਰਨਗੇ ਅਤੇ ਮੀਟਿੰਗ ਤੋਂ ਬਾਅਦ ਸਾਰੇ ਫਾਰਮੈਟਾਂ ਦੀ ਕਪਤਾਨੀ ਬਾਰੇ ਫੈਸਲਾ ਲੈਣਗੇ। ਬਾਬਰ ਨੂੰ 2019 'ਚ ਪਹਿਲੀ ਵਾਰ ਸੀਮਤ ਓਵਰਾਂ ਦੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ, ਜਦਕਿ 2021 'ਚ ਉਨ੍ਹਾਂ ਨੇ ਟੈਸਟ ਟੀਮ ਦੀ ਕਪਤਾਨੀ ਵੀ ਸੰਭਾਲੀ ਸੀ। ਉਸ ਨੇ ਦੋ ਏਸ਼ੀਆ ਕੱਪ, ਦੋ ਟੀ-20 ਵਿਸ਼ਵ ਕੱਪ ਅਤੇ ਮੌਜੂਦਾ ਵਨਡੇ ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਅਗਵਾਈ ਕੀਤੀ ਪਰ ਇਸ ਦੌਰਾਨ ਉਸ ਦੀ ਟੀਮ ਕੋਈ ਵੀ ਖਿਤਾਬ ਨਹੀਂ ਜਿੱਤ ਸਕੀ।

ਇਹ ਵੀ ਪੜ੍ਹੋ : ਵਰਿੰਦਰ ਸਹਿਵਾਗ ਹਨ ਦੁਨੀਆ ਦੇ ਇਕਲੌਤੇ ਬੱਲੇਬਾਜ਼ ਜਿਨ੍ਹਾਂ ਦੇ ਨਾਂ ਹੈ ਦੋਹਰਾ ਤੇ ਤੀਹਰਾ ਸੈਂਕੜਿਆਂ ਦਾ ਰਿਕਾਰਡ

ਵਿਸ਼ਵ ਕੱਪ 'ਚ ਪਾਕਿਸਤਾਨ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਬਾਬਰ ਨੂੰ ਕਪਤਾਨੀ ਤੋਂ ਹਟਾਉਣ ਦੀ ਮੰਗ ਕੀਤੀ ਗਈ ਸੀ। ਪੀ. ਸੀ. ਬੀ. ਮੁਖੀ ਅਸ਼ਰਫ ਨੇ ਕਿਹਾ ਸੀ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹ ਇਸ ਮਾਮਲੇ 'ਚ ਸਾਬਕਾ ਕ੍ਰਿਕਟਰਾਂ ਦੀ ਰਾਏ ਲੈਣਗੇ। ਪਾਕਿਸਤਾਨ ਨੇ ਦਸੰਬਰ ਅਤੇ ਜਨਵਰੀ 'ਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਦੌਰਾ ਕਰਨਾ ਹੈ। ਜੇਕਰ ਪੀ. ਸੀ. ਬੀ. ਕਪਤਾਨ ਬਦਲਦਾ ਹੈ ਤਾਂ ਉਹ ਇਹ ਜ਼ਿੰਮੇਵਾਰੀ ਬੱਲੇਬਾਜ਼ ਸ਼ਾਨ ਮਸੂਦ, ਵਿਕਟਕੀਪਰ ਬੱਲੇਬਾਜ਼ ਸਰਫਰਾਜ਼ ਅਹਿਮਦ ਅਤੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ 'ਚੋਂ ਕਿਸੇ ਨੂੰ ਵੀ ਸੌਂਪ ਸਕਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News