ਪਾਕਿ ਨੇ ਜ਼ਿੰਬਾਬਵੇ ਨੂੰ 8 ਵਿਕਟਾਂ ਨਾਲ ਹਰਾਇਆ, ਟੀ20 ਸੀਰੀਜ਼ ''ਚ ਕੀਤਾ ਕਲੀਨ ਸਵੀਪ

Tuesday, Nov 10, 2020 - 10:25 PM (IST)

ਪਾਕਿ ਨੇ ਜ਼ਿੰਬਾਬਵੇ ਨੂੰ 8 ਵਿਕਟਾਂ ਨਾਲ ਹਰਾਇਆ, ਟੀ20 ਸੀਰੀਜ਼ ''ਚ ਕੀਤਾ ਕਲੀਨ ਸਵੀਪ

ਰਾਵਲਪਿੰਡੀ- ਪਾਕਿਸਤਾਨ ਨੇ ਜ਼ਿੰਬਾਬਵੇ ਨੂੰ 8 ਵਿਕਟਾਂ ਨਾਲ ਹਰਾ ਕੇ ਟੀ-20 ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕਰ ਦਿੱਤਾ। ਚਿਗੁਮਬੁਰਾ (34 ਸਾਲਾ) ਜਦੋ ਆਖਰੀ ਬਾਰ ਬੱਲੇਬਾਜ਼ੀ ਦੇ ਲਈ ਉਤਰੇ ਤਾਂ ਉਸ ਨੂੰ ਪਾਕਿਸਤਾਨ ਦੇ ਖਿਡਾਰੀਆਂ ਨੇ 'ਗਾਰਡ ਆਫ ਆਨਰ' ਦਿੱਤਾ। ਹਾਲਾਂਕਿ ਜ਼ਿੰਬਾਬਵੇ ਦਾ ਇਹ ਤਜਰਬੇਕਾਰ ਬੱਲੇਬਾਜ਼ ਕੇਵਲ ਚਾਰ ਗੇਂਦਾਂ ਹੀ ਖੇਡ ਸਕਿਆ ਤੇ 2 ਦੌੜਾਂ 'ਤੇ ਆਊਟ ਹੋ ਗਿਆ। ਜ਼ਿੰਬਾਬਵੇ ਨੇ 9 ਵਿਕਟਾਂ 'ਤੇ 129 ਦੌੜਾਂ ਬਣਾਈਆਂ। ਲੈੱਗ ਸਪਿਨਰ ਉਸਮਾਨ ਕਾਦਿਰ ਨੇ 13 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ। ਪਾਕਿਸਤਾਨ ਨੇ ਇਹ ਜਿੱਤ 15.2 ਓਵਰਾਂ 'ਚ 2 ਵਿਕਟਾਂ 'ਤੇ ਹਾਸਲ ਕੀਤੀ। ਕਪਤਾਨ ਬਾਬਰ ਆਜਮ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਡੈਬਿਊ ਕਰਨ ਵਾਲੇ ਅਬਦੁੱਲਾਹ ਸ਼ਫੀਕ ਨੇ ਅਜੇਤੂ 41 ਦੌੜਾਂ ਜਦਕਿ ਚੌਥੇ ਟੀ-20 ਮੈਚ ਖੇਡ ਰਹੇ ਖੁਸ਼ਦਿਲ ਸ਼ਾਹ ਨੇ 15 ਗੇਂਦਾਂ 'ਚ ਤਿੰਨ ਚੌਕੇ ਤੇ ਤਿੰਨ ਛੱਕਿਆਂ ਨਾਲ ਅਜੇਤੂ 30 ਦੌੜਾਂ ਬਣਾਈਆਂ।


author

Gurdeep Singh

Content Editor

Related News