2 ਸਾਲ ਬਾਅਦ ਟੀਮ ''ਚ ਵਾਪਸੀ ਕਰਨ ਵਾਲਾ ਇਹ ਪਾਕਿ ਬੱਲੇਬਾਜ਼ ਪਹਿਲੀ ਗੇਂਦ ''ਤੇ ਹੋਇਆ ਆਊਟ

10/07/2019 1:50:29 PM

ਲਾਹੌਰ : ਪਾਕਿਸਤਾਨ ਵਿਚ ਲੱਗਭਗ 4 ਸਾਲ ਬਾਅਦ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਹੋਈ ਹੈ। ਸ਼੍ਰੀਲੰਕਾ ਖਿਲਾਫ ਪਹਿਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਹੋਈ ਜਿਸ ਨੂੰ ਉਸ ਨੇ 2-0 ਨਾਲ ਜਿੱਤ ਲਿਆ। ਉੱਥੇ ਹੀ ਹੁਣ ਟੀ-20 ਸੀਰੀਜ਼ ਚਲ ਰਹੀ ਹੈ ਅਤੇ ਇਸ ਵਿਚ ਪਾਕਿਸਤਾਨ ਸ਼੍ਰੀਲੰਕਾ ਤੋਂ 0-1 ਨਾਲ ਪਿੱਛੇ ਹੈ। ਲਾਹੌਰ ਵਿਚ ਚਲ ਰਹੀ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਸ਼੍ਰੀਲੰਕਾ ਦੀ ਦੋਯਮ ਦਰਜੇ ਦੀ ਟੀਮ ਨੇ ਟੀ-20 ਫਾਰਮੈੱਟ ਵਿਚ ਨੰਬਰ 1 ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ। ਇਸ ਮੈਚ ਲਈ  ਪਾਕਿਸਤਾਨ ਨੇ ਆਪਣੇ 2 ਹੁਨਰਮੰਦ ਪਰ ਲੰਬੇ ਸਮੇਂ ਤੋਂ ਟੀਮ 'ਚੋਂ ਬਾਹਰ ਚਲ ਰਹੇ ਬੱਲੇਬਾਜ਼ਾਂ ਉਮਰ ਅਕਮਲ ਅਤੇ ਅਹਿਮਦ ਸ਼ਹਿਜ਼ਾਦ ਨੂੰ ਸ਼ਾਮਲ ਕੀਤਾ। ਅਕਮਲ ਨੇ ਇਸ ਮੈਚ ਤੋਂ ਪਹਿਲਾਂ ਆਖਰੀ ਕੌਮਾਂਤਰੀ ਟੀ-20 ਮੁਕਾਬਲਾ 2016 ਵਿਚ ਆਬੂ ਧਾਬੀ ਵਿਚ ਜ਼ਿੰਮਬਾਬਵੇ ਖਿਲਾਫ ਖੇਡਿਆ ਸੀ ਪਰ ਖਰਾਬ ਪ੍ਰਦਰਸ਼ਨ ਕਰਾਨ ਉਸ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਸੀ।

2 ਸਾਲ ਬਾਅਦ ਕੀਤਾ ਵਾਪਸੀ ਅਤੇ ਪਹਿਲੀ ਗੇਂਦ 'ਤੇ ਹੋਏ ਆਊਟ
PunjabKesariਅਕਮਲ ਨੇ 2 ਸਾਲ ਬਾੱਦ ਵਾਪਸੀ ਕੀਤੀ ਅਤੇ ਪਹਿਲੇ ਹੀ ਮੈਚ ਵਿਚ ਸ਼ਰਮਨਾਕ ਰਿਕਾਰਡ ਬਣਾ ਦਿੱਤਾ। ਸ਼੍ਰੀਲੰਕਾ ਖਿਲਾਫ ਪਹਿਲੇ ਕੌਮਾਂਤਰੀ ਟੀ-20 ਮੈਚ ਵਿਚ ਅਕਮਲ ਜਦੋਂ ਬੱਲੇਬਾਜ਼ੀ ਕਰਨ ਉਤਰੇ ਤਾਂ ਪਾਕਿਸਤਾਨ ਦੇ ਨੰਬਰ 1 ਟੀ-20 ਬੱਲੇਬਾਜ਼ ਬਾਬਰ ਆਜ਼ਮ ਸਸਤੇ 'ਚ ਵਿਕਟ ਗੁਆ ਚੁੱਕੇ ਸੀ। ਅਜਿਹੇ 'ਚ ਅਕਮਲ ਤੋਂ ਵੱਡੀ ਪਾਰੀ ਦੀ ਉਮੀਦ ਸੀ ਪਰ ਉਹ ਪਹਿਲੀ ਹੀ ਗੇਂਦ 'ਤੇ ਐੱਲ. ਬੀ. ਡਬਲਿਊ. ਹੋ ਗਏ। ਅਜਿਹੇ 'ਚ ਵਾਪਸੀ ਵਾਲੇ ਮੈਚ ਵਿਚ ਉਮਰ ਅਕਮਲ ਦੇ ਨਾਂ ਗੋਲਡਨ ਡਕ ਰਿਕਾਰਡ ਦਰਜ ਹੋ ਗਿਆ।

ਅਹਿਮਦ ਸ਼ਹਿਜ਼ਾਦ ਦੀ ਵਾਪਸੀ ਵੀ ਰਹੀ ਖਰਾਬ
PunjabKesari

ਉੇੱਥੇ ਹੀ ਸ਼੍ਰੀਲੰਕਾ ਖਿਲਾਫ ਪਹਿਲੇ ਟੀ-20 ਮੈਚ ਵਿਚ ਉਮਰ ਅਕਮਲ ਤੋਂ ਇਲਾਵਾ ਅਹਿਮਦ ਸ਼ਹਿਜ਼ਾਦ ਨੇ ਵੀ ਵਾਪਸੀ ਕੀਤੀ। ਇਕ ਸਾਲ ਬਾਅਦ ਟੀਮ ਵਿਚ ਆਏ ਸ਼ਹਿਜ਼ਾਦ 9 ਗੇਂਦਾਂ 'ਚ 4 ਦੌੜਾਂ ਬਣਾ ਆਊਟ ਹੋ ਗਏ। ਪਾਕਿਸਤਾਨ ਨੂੰ ਆਪਣੇ ਟਾਪ ਆਰਡਰ ਬੱਲੇਬਾਜ਼ਾਂ ਦਾ ਖਰਾਬ ਪ੍ਰਦਰਸ਼ਨ ਮਹਿੰਗ ਪਿਆ ਅਤੇ ਉਨ੍ਹਾਂ ਨੂੰ 64 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਕਮਲ-ਸ਼ਹਿਜ਼ਾਦ ਦੇ ਸਸਤੇ 'ਚ ਆਊਟ ਹੋਣ ਤੋਂ ਬਾਅਦ ਇਕ ਵਾਰ ਫਿਰ ਦੋਵੇਂ ਆਲੋਚਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ।


Related News