CWC ਦੇ ਵਾਰਮ ਅਪ ਮੈਚ 'ਚ PAK ਤੇ ਭਾਰੀ ਪਿਆ AFG ਤਾਂ ਜਸ਼ਨ 'ਚ ਚੱਲੀਆਂ ਗੋਲੀਆਂ

Monday, May 27, 2019 - 04:01 PM (IST)

CWC ਦੇ ਵਾਰਮ ਅਪ ਮੈਚ 'ਚ PAK ਤੇ ਭਾਰੀ ਪਿਆ AFG ਤਾਂ ਜਸ਼ਨ 'ਚ ਚੱਲੀਆਂ ਗੋਲੀਆਂ

ਸਪੋਰਟਸ ਡੈਸਕ— ਅਫਗਾਨਿਸਤਾਨ 'ਚ ਕ੍ਰਿਕਟ ਨੂੰ ਲੈ ਕੇ ਕਾਫੀ ਦੀਵਾਨਗੀ ਹੈ। ਇਸ ਦੀਵਾਨਗੀ ਦੀ ਇਕ ਝਲਕ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਇੰਗਲੈਂਡ 'ਚ ਖੇਡੇ ਜਾ ਰਹੇ ਵਰਲਡ ਕੱਪ ਦੇ ਵਾਰਮ ਅਪ ਮੈਚ 'ਚ ਅਫਗਾਨਿਸਤਾਨ ਦੀ ਟੀਮ ਨੇ ਪਾਕਿਸਤਾਨ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਦਸ ਦਈਏ ਕਿ ਇਸ ਜਿੱਤ ਦੀ ਖ਼ੁਸ਼ੀ 'ਚ ਅਫਗਾਨਿਸਤਾਨ ਦੇ ਲੋਕ ਸੜਕਾਂ 'ਤੇ ਉਤਰ ਆਏ ਅਤੇ ਹਵਾਈ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। 

ਅਫਗਾਨਿਸਤਾਨ ਪੁਲਸ ਨੇ ਇਸ ਮਾਮਲੇ 'ਚ 40 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਖਬਰਾਂ ਮੁਤਾਬਕ ਪੁਲਸ ਨੇ ਕਾਬੁਲ ਅਤੇ ਵੱਖ-ਵੱਖ ਜ਼ਿਲਿਆਂ ਤੋਂ 43 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ 'ਚ ਖੁਸ਼ੀ ਦੇ ਮਾਹੌਲ 'ਚ ਫਾਇਰਿੰਗ ਕਰਨਾ ਆਮ ਗੱਲ ਹੈ। ਪੁਲਸ ਮੁਤਾਬਕ ਜਿੱਤ ਦੀ ਖ਼ੁਸ਼ੀ 'ਚ ਕੀਤੀ ਗਈ ਫਾਇਰਿੰਗ ਦੀਆਂ ਘਟਨਾਵਾਂ 'ਚ ਕਾਬੁਲ 'ਚ 2 ਲੋਕ ਅਤੇ ਜਲਾਲਾਬਾਦ 'ਚ 3 ਲੋਕ ਜ਼ਖਮੀ ਹੋ ਗਏ ਹਨ। ਫਿਲਾਹਲ ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।  


author

Tarsem Singh

Content Editor

Related News