ਪਾਕਿਸਤਾਨ ਨੇ ਇਸ ਬਦਲਾਅ ਦੇ ਨਾਲ ਕੀਤਾ ਟੀਮ ਦਾ ਐਲਾਨ

11/16/2018 4:27:59 PM

ਨਵੀਂ ਦਿੱਲੀ— ਪਾਕਿਸਤਾਨੀ ਚੋਣਕਰਤਾਵਾਂ ਨੇ ਇਸ ਮਹੀਨੇ ਦੇ ਆਖੀਰ 'ਚ ਭੁਵਨੇਸ਼ਵਰ 'ਚ ਹੋਣ ਵਾਲੇ ਵਿਸ਼ਵ ਕੱਪ ਲਈ ਰਾਸ਼ਟਰੀ ਹਾਕੀ ਟੀਮ ਦੀ ਘੋਸ਼ਣਾ ਕਰ ਦਿੱਤੀ ਹੈ ਅਤੇ ਏਸ਼ੀਆਈ ਚੈਂਪੀਅਨਜ਼ ਟ੍ਰਾਫੀ ਦੀ ਸੰਯੁਕਤ ਜੇਤੂ ਟੀਮ 'ਚ ਸਿਰਫ ਇਕ ਬਦਲਾਅ ਕੀਤਾ ਗਿਆ ਹੈ। ਮੁੱਖ ਚੋਣਕਰਤਾਵਾਂ ਇਸਲਾਹੂਦੀਨ ਸਦੀਕੀ ਨੇ ਟੀਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਨੁਭਵੀ ਰਸ਼ੀਦ ਮਹਿਮੂਦ ਨੂੰ ਰਿਜ਼ਵਾਨ ਜੂਨੀਅਰ ਦੀ ਜਗ੍ਹਾ ਟੀਮ 'ਚ ਰੱਖਿਆ ਗਿਆ ਹੈ। ਮਸਕਟ 'ਚ ਏਸ਼ੀਆ ਚੈਂਪੀਅਨਜ਼ ਟ੍ਰਾਫੀ 'ਚ ਭਾਰਤ ਅਤੇ ਪਾਕਿਸਤਾਨ ਸਹਿ ਜੇਤੂ ਰਹੇ ਸਨ। ਇਸਲਾਹੂਦੀਨ ਨੇ ਕਿਹਾ,' ਰਸ਼ੀਦ ਵਿਦੇਸ਼ 'ਚ ਪੇਸ਼ੇਵਰ ਲੀਗ ਖੇਡ ਰਿਹਾ ਸੀ ਪਰ ਹੁਣ ਉਹ ਉਪਲਬਧ ਹੈ ਅਤੇ ਸਾਡੇ ਸਭ ਤੋਂ ਉਮਦਾ ਮਿਡਫੀਲਡਰਾਂ 'ਚੋਂ ਹਨ।'

ਇਸਲਾਹੂਦੀਨ 1971 ਅਤੇ 1978 ਵਿਸ਼ਵ ਕੱਪ ਜੇਤੂ ਪਾਕਿਸਤਾਨੀ ਟੀਮ ਦੇ ਮੈਂਬਰ ਸਨ। ਪਾਕਿਸਤਾਨ ਨੇ ਆਖਰੀ ਵਾਰ 1994 'ਚ ਸਿਡਨੀ 'ਚ ਵਿਸ਼ਵ ਕੱਪ ਜਿੱਤਿਆ ਸੀ। ਪਿੱਛਲੇ ਵਿਸ਼ਵ ਕੱਪ ਲਈ ਟੀਮ ਕੁਆਲੀਫਾਈ ਨਹੀਂ ਕਰ ਸਕੀ ਸੀ ਅਤੇ ਦਿੱਲੀ 'ਚ 2010 'ਚ ਹੋਏ ਵਿਸ਼ਵ ਕੱਪ 'ਚ ਆਖਰੀ ਸਥਾਨ 'ਤੇ ਰਹੀ ਸੀ। ਪਾਕਿਸਤਾਨ  ਟੀਮ ਦੀ ਚੋਣ ਲਾਹੌਰ 'ਚ ਦੋ ਦਿਨਾਂ ਟਰਾਇਲ ਤੋਂ ਬਾਅਦ ਕੀਤੀ ਗਈ। ਭੁਵਨੇਸ਼ਵਰ 'ਚ 28 ਨਵੰਬਰ ਤੋਂ 16 ਦਸੰਬਰ ਤੱਕ ਹੋਣ ਵਾਲੇ ਵਿਸ਼ਵ ਕੱਪ 'ਚ 14 ਟੀਮਾਂ ਨੂੰ ਚਾਰ ਪੁਲਾਂ 'ਚ ਵੰਡਿਆ ਗਿਆ ਹੈ। ਪਾਕਿਸਤਾਨ ਦੇ ਪੁਲ 'ਚ ਜ਼ਰਮਨੀ ਅਤੇ ਨੈਦਰਲੈਂਡ ਹੈ। ਮੁਹੰਮਦ ਰਿਜ਼ਵਾਨ ਸੀਨੀਅਰ ਟੀਮ ਦੇ ਕਪਤਾਨ ਅਤੇ ਅੰਮਾਦ ਸ਼ਕੀਲ ਬਟ ਉਪਕਪਤਾਨ ਹੋਣਗੇ। ਪਾਕਿਸਤਾਨ ਟੀਮ ਵੀਜਾ ਮਿਲਣ ਤੋਂ ਬਾਅਦ 22 ਜਾਂ 23 ਨਵੰਬਰ  ਭਾਰਤ ਲਈ ਰਵਾਨਾ ਹੋਵੇਗੀ।


suman saroa

Content Editor

Related News