ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਕ੍ਰਿਕੇਟ ਤੋਂ ਲਿਆ ਸੰਨਿਆਸ

12/17/2020 5:02:11 PM

ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਇਸ ਦੀ ਜਾਣਕਾਰੀ ਦਿੱਤੀ। ਪੀ.ਸੀ.ਬੀ. ਨੇ ਬਿਆਨ ਜਾਰੀ ਕਰਕੇ ਕਿਹਾ, ‘ਆਮਿਰ ਨੇ ਬੋਰਡ ਦੇ ਮੁੱਖ ਕਾਰਜਕਾਰੀ ਨੂੰ ਦੱਸਿਆ ਹੈ ਕਿ ਹੁਣ ਉਹ ਅੰਤਰਰਾਸ਼ਟਰੀ ਕ੍ਰਿਕਟ ਨਹÄ ਖੇਡਣਾ ਚਾਹੁੰਦੇ ਹਨ ਅਤੇ ਭਵਿੱਖ ਵਿਚ ਅੰਤਰਰਾਸ਼ਟਰੀ ਦੌਰੇ ਲਈ ਉਨ੍ਹਾਂ ਦੀ ਚੋਣ ਨਾ ਕੀਤੀ ਜਾਵੇ। ਆਮਿਰ ਦਾ ਇਹ ਨਿੱਜੀ ਫ਼ੈਸਲਾ ਹੈ, ਜਿਸ ਦਾ ਪੀ.ਸੀ.ਬੀ. ਸਨਮਾਨ ਕਰਦੀ ਹੈ।’

ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ ’ਚ ਇਸ ਖਿਡਾਰੀ ਨੇ ਵਾਪਸ ਕੀਤਾ ਐਵਾਰਡ

28 ਸਾਲਾ ਆਮਿਰ ਨੂੰ ਸਪਾਟ ਫੀਕਸਿੰਗ ਮਾਮਲੇ ਵਿਚ 2011 ਵਿਚ ਜੇਲ੍ਹ ਦੀ ਸਜ਼ਾ ਹੋਈ ਸੀ। ਉਨ੍ਹਾਂ ਨੇ ਸੀਮਤ ਓਵਰ  ਦੇ ਕ੍ਰਿਕਟ ਵਿਚ ਧਿਆਨ ਕੇਂਦਰਿਤ ਕਰਣ ਦੇ ਉਦੇਸ਼ ਨਾਲ ਪਿਛਲੇ ਸਾਲ ਜੁਲਾਈ ਵਿਚ ਟੈਸਟ ਕ੍ਰਿਕਟ ਤੋਂ ਵੀ ਸੰਨਿਆਸ ਲੈ ਲਿਆ ਸੀ। ਆਮਿਰ ਨੇ ਪਾਕਿਸਤਾਨ ਲਈ 36 ਟੈਸਟ, 61 ਵਨਡੇ ਅਤੇ 50 ਟੀ-20 ਮੁਕਾਬਲੇ ਖੇਡੇ ਹਨ । ਆਮਿਰ ਨੇ ਟੈਸਟ ਵਿਚ 30.48 ਦੀ ਔਸਤ ਨਾਲ 119 ਵਿਕਟਾਂ, ਵਨਡੇ ਵਿਚ 29.63 ਦੀ ਔਸਤ ਨਾਲ 81 ਵਿਕਟਾਂ ਅਤੇ ਟੀ-20 ਵਿਚ 21.41 ਦੀ ਔਸਤ ਨਾਲ 59 ਵਿਕਟਾਂ ਲਈਆਂ ਹਨ। ਉਨ੍ਹਾਂ ਨੇ 2009 ਟੀ-20 ਵਿਸ਼ਵਕਪ ਵਿਚ ਇੰਗਲੈਂਡ ਖ਼ਿਲਾਫ਼ ਟੀ-20 ਮੁਕਾਬਲੇ ਨਾਲ ਅੰਤਰਰਾਸ਼ਟਰੀ ਕ੍ਰਿਕਟ ਵਿਚ ਸ਼ੁਰੂਆਤ ਕੀਤੀ ਸੀ। ਇਸ ਸਾਲ ਉਨ੍ਹਾਂ ਨੂੰ ਵਨਡੇ ਅਤੇ ਟੈਸਟ ਟੀਮ ਵਿਚ ਵੀ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੇ 2009 ਟੀ-20 ਵਿਸ਼ਵਕਪ ਦੇ ਫਾਈਨਲ ਮੁਕਾਬਲੇ ਵਿਚ ਸ਼੍ਰੀਲੰਕਾ ਖ਼ਿਲਾਫ਼ ਆਖ਼ਰੀ ਓਵਰ ਪਾਇਆ ਸੀ, ਜਿੱਥੇ ਪਾਕਿਸਤਾਨ ਨੇ ਖ਼ਿਤਾਬੀ ਜਿੱਤ ਹਾਸਲ ਕੀਤੀ ਸੀ।

ਇਹ ਵੀ ਪੜ੍ਹੋ: ਇਸ ਭਾਰਤੀ ਕ੍ਰਿਕਟਰ ਨੇ ਪੋਹ ਦੀ ਠੰਡ 'ਚ ਸੜਕਾਂ 'ਤੇ ਬੈਠੇ ਕਿਸਾਨਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਕੀਤੀ ਇਹ ਅਪੀਲ

ਸਪਾਟ ਫੀਕਸਿੰਗ ਦੇ ਦੋਸ਼ ਵਿਚ ਉਨ੍ਹਾਂ ’ਤੇ 5 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਦੇ ਬਾਅਦ 2015 ਵਿਚ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਵਾਪਸੀ ਕੀਤੀ ਅਤੇ 2017 ਚੈਂਪੀਅਨਜ਼ ਟਰਾਫੀ ਵਿਚ ਆਪਣਾ ਜਲਵਾ ਬਿਖੇਰਿਆ। ਆਮਿਰ ਨੇ 2019 ਵਿਸ਼ਵਕਪ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਆਪਣੀ ਟੀਮ ਵੱਲੋਂ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਰਹੇ। ਹਾਲਾਂਕਿ ਪਾਕਿਸਤਾਨ ਦੀ ਟੀਮ ਵਿਸ਼ਵਕਪ ਵਿਚ ਗਰੁੱਪ ਪੜਾਅ ਵਿਚ ਹੀ ਬਾਹਰ ਹੋ ਗਈ ਸੀ। ਆਮਿਰ ਨੇ ਇਸ ਸਾਲ ਅਗਸਤ ਵਿਚ ਇੰਗਲੈਂਡ ਖ਼ਿਲਾਫ਼ ਟੀ-20 ਮੁਕਾਬਲੇ ਵਿਚ ਆਪਣਾ ਆਖ਼ਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ।

ਇਹ ਵੀ ਪੜ੍ਹੋ: ਪੈਟਰਨਟੀ ਛੁੱਟੀ 'ਤੇ ਬੋਲੇ ਵਿਰਾਟ ਕੋਹਲੀ, ਹਰ ਹਾਲ 'ਚ ਰਹਿਣਾ ਚਾਹੁੰਦਾ ਹਾਂ ਇਸ ਖਾਸ ਮੌਕੇ 'ਤੇ ਮੌਜੂਦ


cherry

Content Editor

Related News