ਪਾਕਿਸਤਾਨ ਦੁਆ ਕਰ ਰਿਹਾ ਸੀ ਕਿ ਭਾਰਤ ਕਿਸੇ ਤਰ੍ਹਾਂ ਬੰਗਲਾਦੇਸ਼ ਤੋਂ ਮੈਚ ਹਾਰ ਜਾਵੇ : ਸ਼ੋਏਬ ਅਖ਼ਤਰ
Thursday, Nov 03, 2022 - 01:57 PM (IST)
ਸਪੋਰਟਸ ਡੈਸਕ— ਭਾਰਤ ਨੇ ਬੰਗਲਾਦੇਸ਼ ਖਿਲਾਫ ਟੀ-20 ਵਿਸ਼ਵ ਕੱਪ ਦੇ ਗਰੁੱਪ ਗੇੜ ਦੇ ਮੈਚ 'ਚ ਮੁਸ਼ਕਲ ਸਥਿਤੀ ਤੋਂ ਖ਼ੁਦ ਨੂੰ ਉਭਾਰ ਕੇ 5 ਦੌੜਾਂ ਨਾਲ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਭਾਰਤ ਨੇ ਸੈਮੀਫਾਈਨਲ 'ਚ ਜਗ੍ਹਾ ਲਗਭਗ ਪੱਕੀ ਕਰ ਲਈ ਹੈ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਕਿਹਾ ਹੈ ਕਿ ਭਾਰਤ ਨੇ ਬੰਗਲਾਦੇਸ਼ ਦੇ ਖਿਲਾਫ ਸੱਚਮੁੱਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਉਮੀਦ ਸੀ ਕਿ ਭਾਰਤ ਉਸ ਦੀ ਕੁਆਲੀਫਾਈ ਕਰਨ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਬੰਗਲਾਦੇਸ਼ ਖਿਲਾਫ ਆਪਣਾ ਮੈਚ ਹਾਰ ਜਾਵੇਗਾ। ਪਰ ਅਜਿਹਾ ਨਹੀਂ ਹੋਇਆ।
ਅਖਤਰ ਨੇ ਕਿਹਾ, ਉਹ ਮੈਚ ਨੂੰ ਖ਼ਤਰੇ ਵਿੱਚ ਪਾ ਸਕਦੋ ਸੀ ਪਰ ਉਸਨੇ ਨਹੀਂ ਕੀਤਾ। ਭਾਰਤ ਨੇ ਸੱਚਮੁੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਪਾਕਿਸਤਾਨ ਦੁਆ ਕਰ ਰਿਹਾ ਸੀ ਕਿ ਭਾਰਤ ਕਿਸੇ ਤਰ੍ਹਾਂ ਮੈਚ ਹਾਰ ਜਾਵੇ। ਪਾਕਿਸਤਾਨ ਦਾ ਦੱਖਣੀ ਅਫਰੀਕਾ ਖਿਲਾਫ ਸਖਤ ਮੁਕਾਬਲਾ ਹੋਵੇਗਾ। ਪਾਕਿਸਤਾਨ ਲਈ ਇਹ ਆਸਾਨ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਕੋਹਲੀ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, T20 WC ਇਤਿਹਾਸ ਦਾ ਸਭ ਤੋਂ ਵੱਡਾ ਰਿਕਾਰਡ ਤੋੜਿਆ
ਅਖਤਰ ਨੇ ਟੂਰਨਾਮੈਂਟ 'ਚ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਣ ਲਈ ਕੋਹਲੀ ਦੀ ਤਾਰੀਫ ਵੀ ਕੀਤੀ। ਦਿੱਗਜ ਨੇ ਕੋਹਲੀ ਦੇ ਹੋਟਲ ਦੇ ਕਮਰੇ ਦੀ ਵਾਇਰਲ ਵੀਡੀਓ 'ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਸ ਨੇ ਕਿਹਾ ਕਿ ਕੋਹਲੀ ਦੇ ਕਮਰੇ ਵਿੱਚ ਸਭ ਕੁਝ ਵਧੀਆ ਢੰਗ ਮੈਨੇਜ ਨਾਲ ਕੀਤਾ ਗਿਆ ਸੀ ਜੋ ਉਸ ਦੇ ਵਿਵਹਾਰ ਨੂੰ ਦਰਸਾਉਂਦਾ ਹੈ। ਅਖਤਰ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਵਿਰਾਟ ਕੋਹਲੀ ਸ਼ਾਨਦਾਰ ਰਿਹਾ ਹੈ।
ਕੱਲ੍ਹ ਉਸ ਦੇ ਹੋਟਲ ਦੇ ਕਮਰੇ ਦੀ ਵੀਡੀਓ ਵਾਇਰਲ ਹੋਈ ਸੀ। ਅਸੀਂ ਹਰ ਸਮੇਂ ਹੋਟਲਾਂ ਵਿੱਚ ਰਹਿੰਦੇ ਹਾਂ, ਇਸ ਲਈ ਮੈਂ ਸਟਾਫ ਅਤੇ ਪ੍ਰਸ਼ੰਸਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਜਿਹੀਆਂ ਵੀਡੀਓਜ਼ ਨਾ ਬਣਾਉਣ। ਤੁਸੀਂ ਵੀਡੀਓ 'ਤੇ ਉਸ ਦੀਆਂ ਨਿੱਜੀ ਚੀਜ਼ਾਂ ਦਿਖਾ ਕੇ ਉਸ ਦੀ ਨਿੱਜੀ ਜ਼ਿੰਦਗੀ 'ਤੇ ਹਮਲਾ ਕਰਦੇ ਹੋ। ਕੁਝ ਲੋਕ ਆਪਣੀਆਂ ਪਤਨੀਆਂ ਅਤੇ ਬੱਚਿਆਂ ਨਾਲ ਰਹਿ ਰਹੇ ਹਨ। ਪਰ ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਉਹ ਬਹੁਤ ਸਾਫ਼-ਸੁਥਰਾ ਹੈ। ਸਭ ਕੁਝ ਚੰਗੀ ਤਰ੍ਹਾਂ ਵਿਵਸਥਿਤ ਹੈ। ਇਹ ਉਸ ਦੇ ਤੌਰ-ਤਰੀਕਿਆਂ ਬਾਰੇ ਜਾਣੂ ਕਰਾਉਂਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।