ਮੁਸ਼ਕਿਲ ''ਚ ਫਸਿਆ PAK ਤੇਜ਼ ਗੇਂਦਬਾਜ਼, ਇਲਾਜ ਲਈ ਕਿਸ ਤਰ੍ਹਾਂ ਜਾਵੇਗਾ ਵਿਦੇਸ਼

05/20/2020 12:13:13 PM

ਸਪੋਰਟਸ ਡੈਸਕ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੂੰ ਪਿੱਠ ਦੀ ਸੱਟ ਨਾਲ ਪ੍ਰੇਸ਼ਾਨ ਤੇਜ਼ ਗੇਂਦਬਾਜ਼ ਹਸਨ ਅਲੀ ਨੂੰ ਇਲਾਜ ਲਈ ਵਿਦੇਸ਼ ਭੇਜਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਵਿਸ਼ਵ ਦੀ ਯਾਤਰਾ 'ਤੇ ਪਾਬੰਦੀਆਂ ਕਾਰਨ ਇਹ ਪ੍ਰੇਸ਼ਾਨੀ ਸਾਹਮਣੇ ਆ ਰਹੀ ਹੈ। 

PunjabKesari

ਪੀ. ਸੀ. ਬੀ. ਦੇ ਮੈਡੀਕਲ ਬੋਰਡ ਦੇ ਮੁਖੀ ਸੋਹੇਲ ਨੇ ਇਕ ਨਿਊਜ਼ ਚੈਨਲ 'ਤੇ ਕਿਹਾ ਕਿ ਬੋਰਡ ਨੇ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੇ ਮਾਹਰਾਂ ਨਾਲ ਸਲਾਹ ਕਰਨ ਤੋਂ ਬਾਅਦ ਇਸ ਦੇ ਇਲਾਜ ਬਾਰੇ ਪੁੱਛਿਆ। ਯਾਤਰਾ 'ਤੇ ਪਾਬੰਦੀਆਂ ਖਤਮ ਹੋਣ 'ਤੇ ਹਸਨ ਨੂੰ ਭੇਜਣ ਦਾ ਫੈਸਲਾ ਲਿਆ ਜਾਵੇਗਾ। ਹਸਨ ਪਿਛਲੇ ਸਾਲ ਇੰਗਲੈਂਡ ਵਿਚ ਹੋਏ ਵਿਸ਼ਵ ਕੱਪ ਤੋਂ ਬਾਅਦ ਪਾਕਿਸਤਾਨ ਦੇ ਲਈ ਨਹੀਂ ਖੇਡਿਆ ਹੈ।

PunjabKesari

25 ਸਾਲਾ ਹਸਨ ਨੇ ਹਾਲਾਂਕਿ ਫਰਵਰੀ ਵਿਚ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ ਕੁਝ ਮੁਕਾਬਲੇ ਖੇਡੇ ਸੀ। ਇਸ ਦੌਰਾਨ ਫਿਰ ਤੋਂ ਉਸ ਦੀ ਪਿੱਠ ਵਿਚ ਦਰਦ ਹੋਣ ਲੱਗਾ। ਮੈਡੀਕਲ ਬੋਰਡ ਦੇ ਮੁਖੀ ਨੇ ਕਿਹਾ ਕਿ ਪਿਛਲੇ ਸਾਲ ਸਤੰਬਰ ਵਿਚ ਵੀ ਹਸਨ ਨੇ ਪਿੱਠ ਦਰਦ ਦੀ ਸਮੱਸਿਆ ਸੀ ਅਤੇ ਇਹ ਸਾਫ ਸੀ ਕਿ ਉਸ ਨੂੰ ਹੁਣ ਇਸ ਦੇ ਲਈ ਸਹੀ ਇਲਾਜ ਦੀ ਜ਼ਰੂਰਤ ਹੈ। ਡਾ. ਸਲੀਮ ਨੇ ਕਿਹਾ ਕਿ ਰਿਹੈਬ ਅਤੇ ਥੈਰੇਪੀ ਇਕ ਬਦਲ ਹੈ ਪਰ ਇਸ ਦਾ ਸਥਾਈ ਹਲ ਸਰਜਰੀ ਨਾਲ ਹੀ ਹੋਵੇਗਾ।


Ranjit

Content Editor

Related News