ਪਹਿਲਾਂ ਲੱਗਾ ਸੀ ਪਾਕਿ ਕ੍ਰਿਕਟਰ ਅਕਮਲ ''ਤੇ ਸਾਲ ਦਾ ਬੈਨ, ਹੁਣ ਮਿਲ ਸਕਦੀ ਹੈ ਛੂਟ
Friday, May 01, 2020 - 01:05 PM (IST)

ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਸੂਤਰਾਂ ਨੇ ਕਿਹਾ ਕਿ ਕ੍ਰਿਕਟ ਬੋਰਡ ਦਾ ਅਨੁਸ਼ਾਸਨੀ ਪੈਨਲ ਉਮਰ ਅਕਮਲ ਨੂੰ ਲੈ ਕੇ ਜਲਦੀ ਹੀ ਆਪਣਾ ਪੂਰਾ ਫੈਸਲਾ ਸੁਣਾਏਗਾ ਤਾਂ ਉਸ ਦੀ ਪਾਬੰਦੀ ਦਾ ਕੁਝ ਹਿੱਸਾ ਮੁਲਤਵੀ ਹੋ ਸਕਦਾ ਹੈ। ਪੀ. ਸੀ. ਬੀ. ਨੇ ਉਮਰ 'ਤੇ ਭ੍ਰਿਸ਼ਟ ਸੰਪਰਕ ਦੀ ਜਾਣਕਾਰੀ ਨਾ ਦੇਣ ਦੇ ਲਈ 3 ਸਾਲ ਦੀ ਪਾਬੰਦੀ ਲਗਾਈ ਹੈ। ਸੋਮਵਾਰ ਨੂੰ ਲਾਹੌਰ ਵਿਚ ਪੈਨਲ ਦੀ ਇਕ ਘੰਟੇ ਤਕ ਚੱਲੀ ਸੁਣਵਾਈ ਤੋਂ ਬਾਅਦ ਜਸਟਿਸ (ਰਿਟਾਇਰਡ) ਮਿਰਾਨ ਚੌਹਾਨ ਨੇ ਇਹ ਫੈਸਲਾ ਸੁਣਾਇਆ ਸੀ। ਉਮਰ ਖੁਦ ਸੁਣਵਾਈ ਵਿਚ ਪਹੁੰਚੇ ਸੀ।
ਸੂਤਰਾਂ ਨੇ ਮੀਡੀਆ ਨੂੰ ਕਿਹਾ, ''ਲੋਕ 3 ਸਾਲ ਦੀ ਪਾਬੰਦੀ ਨੂੰ ਲੈ ਕੇ ਨਤੀਜਿਆਂ 'ਤੇ ਪਹੁੰਚ ਗਏ ਪਰ ਅਜੇ ਪੂਰਾ ਫੈਸਲਾ ਨਹੀਂ ਆਇਆ ਹੈ। ਉਮਰ 'ਤੇ 3 ਸਾਲ ਦੀ ਪਾਬੰਦੀ ਲੱਗ ਸਕਦੀ ਹੈ ਪਰ ਇਸ ਵਿਚ 2 ਜਾਂ ਅਜਿਹੀ ਹੀ ਕੁਝ ਪਾਬੰਦੀ ਸ਼ਾਮਲ ਹੋ ਸਕਦੀ। ਉਸ ਨੇ ਕਿਹਾ ਕਿ ਇਸ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਉਮਰ 'ਤੇ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਜਿਨ੍ਹਾਂ ਨਿਯਮਾਂ ਦੇ ਤਹਿਤ ਦੋਸ਼ ਤੈਅ ਕੀਤੇ ਉਸ ਨੂੰ ਦੇਖਦਿਆਂ ਜੱਜ 3 ਸਾਲ ਦੀ ਪਾਬੰਦੀ ਹਿੱਸੇ ਨੂੰ ਮੁਅੱਤਲ ਕਰ ਸਕਦੇ ਹਨ।