ਪਾਕਿ ਕ੍ਰਿਕਟਰ ਸ਼ੋਏਬ ਮਲਿਕ ਦਾ ਹੋਇਆ ਐਕਸੀਡੈਂਟ, ਖੜ੍ਹੇ ਟਰੱਕ ’ਚ ਵੱਜੀ ਕਾਰ

1/10/2021 11:10:31 PM

ਲਾਹੌਰ- ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸ਼ੋਏਬ ਮਲਿਕ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਦੱਸੇ ਜਾ ਰਹੇ ਹਨ। ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਐਕਸੀਡੈਂਟ ਲਾਹੌਰ ਦੇ ਨੈਸ਼ਨਲ ਹਾਈ ਪ੍ਰਫਰਮੈਂਸ ਸੈਂਟਰ ਨਜ਼ਦੀਕ ਇਕ ਰੈਸਟੋਰੇਂਟ ਦੇ ਨੇੜੇ ਟਰੱਕ ਖੜ੍ਹਾ ਸੀ, ਜਿਸ ਵਿਚ ਇਹ ਕਾਰ ਵੱਜੀ ਤੇ ਐਕਸੀਡੈਂਟ ਹੋ ਗਿਆ। 

 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Gurdeep Singh

Content Editor Gurdeep Singh