ਸਾਥੀ ਖਿਡਾਰੀ ਦੀ ਇਸ ਹਰਕਤ ''ਤੇ ਅੱਗ-ਬਬੂਲਾ ਹੋਏ ਪਾਕਿ ਕਪਤਾਨ, ਦੇਖੋ ਕਿਵੇਂ ਲਾਈ ਕਲਾਸ

11/06/2019 1:04:44 PM

ਕੈਨਬਰਾ : ਸਾਬਕਾ ਕਪਤਾਨ ਸਟੀਵ ਸਮਿਥ ਦੀ ਅਜੇਤੂ 80 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਆਸਟਰੇਲੀਆ ਨੇ ਪਾਕਿਸਤਾਨ ਨੂੰ ਮੰਗਲਵਾਰ ਦੂਜੇ ਟੀ-20 ਮੁਕਾਬਲੇ ਵਿਚ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਣ ਰੱਦ ਹੋ ਗਿਆ ਸੀ ਤੇ ਦੂਜੇ ਮੈਚ ਵਿਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ 'ਤੇ 150 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਆਸਟਰੇਲੀਆ ਨੇ ਇਸ ਟੀਚੇ ਨੂੰ 18.3 ਓਵਰਾਂ 'ਚ 3 ਵਿਕਟਾਂ 'ਤੇ 151 ਦੌੜਾਂ ਬਣਾ ਕੇ ਹਾਸਲ ਕਰ ਲਿਆ।

PunjabKesari

ਦੱਸ ਦਈਏ ਕਿ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਪਰ ਪਾਵਰ ਪਲੇਅ ਵਿਚ ਹੀ ਟੀਮ ਹੀ ਬੁਰੀ ਹਾਲਤ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। 5 ਓਵਰਾਂ ਵਿਚ ਹੀ ਪਾਕਿਸਤਾਨ ਨੇ ਆਪਣੀਆਂ 2 ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ ਇਕ ਪਾਸੇ ਬਾਬਰ ਖੜੇ ਸੀ ਪਰ ਦੂਜੇ ਪਾਸੇ ਟੀਮ ਦੇ ਚੋਟੀ ਬੱਲੇਬਾਜ਼ ਪਵੇਲੀਅਨ ਪਰਤ ਰਹੇ ਸੀ।

ਪਹਿਲੀ ਵਾਰ ਬਤੌਰ ਕਪਤਾਨ ਮੈਦਾਨ 'ਤੇ ਉੱਤਰੇ ਬਾਬਰ ਆਪਣੀ ਟੀਮ ਦੀ ਮਾੜੀ ਹਾਲਤ ਦੇਖ ਕੇ ਨਿਰਾਸ਼ ਹੋ ਗਏ। ਅਜਿਹੀ ਹਾਲਤ ਵਿਚ ਉਸਦਾ ਸਾਥ ਦੇਣ ਆਸਿਫ ਅਲੀ ਆਏ, ਜਿਸ ਨੇ 12 ਓਵਰਾਂ ਵਿਚ ਐਸ਼ਟਨ ਏਗਰ ਦੀ ਗੇਂਦ 'ਤੇ ਸਲਾਗ ਸਵੀਪ ਲਾਉਣ ਦੀ ਕੋਸ਼ਿਸ਼ ਵਿਚ ਆਪਣਾ ਵਿਕਟ ਗੁਆ ਦਿੱਤਾ। ਅਲੀ ਦੀ ਗੈਰ-ਜ਼ਿੰਮੇਵਾਰ ਵਾਲੀ ਸ਼ਾਟ ਦੇਖ ਕੇ ਦੂਜੇ ਪਾਸੇ ਖੜੇ ਬਾਬਰ ਨੂੰ ਕਾਫੀ ਗੁੱਸਾ ਆਇਆ। ਹਾਲਾਂਕਿ ਉਸ ਦੇ ਗੁੱਸੇ ਦਾ ਕਾਰਨ ਹੋਰ ਸੀ। ਦਰਅਸਲ, ਲੜਖੜਾ ਰਹੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਬਾਬਰ ਨੇ ਆਸਿਫ ਦਾ ਵਿਕਟ ਡਿੱਗਣ ਤੋਂ ਠੀਕ ਪਹਿਲਾਂ ਲਾਂਗ ਆਨ ਵੱਲ ਸ਼ਾਟ ਲਾਇਆ ਸੀ ਅਤੇ ਉਹ 2 ਦੌੜਾਂ ਲੈਣਾ ਚਾਹੁੰਦਾ ਸੀ ਪਰ ਆਸਿਫ ਨੇ ਦੂਜੀ ਦੌੜ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ। ਜਿਸ 'ਤੇ ਬਾਬਰ ਆਪਣੇ ਗੁੱਸੇ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਮੈਦਾਨ ਵਿਚ ਉਸ ਦੀ ਰੱਜ ਕੇ ਕਲਾਸ ਲਗਾ ਦਿੱਤੀ। ਬਾਬਰ ਮੁਤਾਬਕ ਜੇਕਰ ਉਹ ਉਸ ਗੇਂਦ 'ਤੇ 2 ਦੌੜਾਂ ਲੈ ਲੈਂਦੇ ਤਾਂ ਅਗਲੀ ਗੇਂਦ 'ਤੇ ਆਸਿਫ ਦੀ ਜਗ੍ਹਾ ਉਸ ਨੂੰ ਸਟ੍ਰਾਈਕ ਮਿਦੀ। ਜਿਸ ਕਾਰਨ ਆਸਿਫ ਦੀ ਵਿਕਟ ਬਚ ਸਕਦੀ ਸੀ।
 


Related News