ਆਸਟਰੇਲੀਆ ਦੀ ਪੀਜ ਗ੍ਰੇਕੋ ਨੇ ਜਿੱਤਿਆ ਪੈਰਾਲੰਪਿਕ ਖੇਡਾਂ ਦਾ ਪਹਿਲਾ ਸੋਨ ਤਮਗ਼ਾ
Wednesday, Aug 25, 2021 - 07:15 PM (IST)
ਟੋਕੀਓ- ਟੋਕੀਓ ਪੈਰਾਲੰਪਿਕ ਖੇਡਾਂ ਦਾ ਪਹਿਲਾ ਸੋਨ ਤਮਗ਼ਾ ਬੁੱਧਵਾਰ ਨੂੰ ਆਸਟਰੇਲੀਆ ਦੀ ਸਾਈਕਲਿਸਟ ਪੀਜ ਗ੍ਰੇਕੋ ਨੇ ਜਿੱਤਿਆ। ਗ੍ਰੇਕੋ ਨੇ ਵੇਲੋਡ੍ਰੋਮ ਟ੍ਰੈਕ 'ਤੇ ਮਹਿਲਾਵਾਂ ਦੀ 3000 ਮੀਟਰ ਪਰਸਿਊਟ 'ਚ ਪਹਿਲਾ ਸਥਾਨ ਹਾਸਲ ਕੀਤਾ। ਚੀਨ ਦੀ ਵਾਂਗ ਝਿਓਮੀ ਨੇ ਚਾਂਦੀ ਤੇ ਜਰਮਨੀ ਦੀ ਡੇਨਿਸ ਸ਼ਿੰਡਲਰ ਨੇ ਕਾਂਸੀ ਤਮਗ਼ਾ ਜਿੱਤਿਆ।
ਪੈਰਾਲੰਪਿਕ ਖੇਡਾਂ ਦਾ ਆਯੋਜਨ ਕੋਵਿਡ-19 ਮਹਾਮਾਰੀ ਵਿਚਾਲੇ ਕੀਤਾ ਗਿਆ ਹੈ। ਇਕ ਮਹੀਨੇ ਪਹਿਲਾਂ ਓਲੰਪਿਕ ਸ਼ੁਰੂ ਹੋਣ ਤੋਂ ਬਾਅਦ ਟੋਕੀਓ ਚ ਨਵੇਂ ਮਾਮਲਿਆਂ 'ਚ ਵਾਧਾ ਹੋਇਆ ਹੈ। ਗ੍ਰੇਕੋ ਬਚਪਨ ਤੋਂ ਹੀ ਦਿਮਾਗ਼ੀ ਲਕਵੇ ਦਾ ਸ਼ਿਕਾਰ ਰਹੀ ਹੈ ਜਿਸ ਨਾਲ ਉਸ ਦਾ ਸੱਜੇ ਪਾਸੇ ਵਾਲਾ ਹਿੱਸਾ ਪ੍ਰਭਾਵਿਤ ਹੈ। ਇਹ ਉਨ੍ਹਾਂ ਦਾ ਪਹਿਲਾ ਪੈਰਾਲੰਪਿਕ ਹੈ।