ਪੈਕਿਆਯੋ ਨੇ ਥਰਮਨ ਨੂੰ ਪਛਾੜ ਕੇ WBA ਖਿਤਾਬ ਜਿੱਤਿਆ

07/21/2019 1:16:59 PM

ਲਾਸ ਵੇਗਾਸ : ਫਿਲਿਪੀਂਸ ਦੇ ਧਾਕੜ ਮੁੱਕੇਬਾਜ਼ ਮੈਨੀ ਪੈਕਿਆਯੋ ਸ਼ਨੀਵਾਰ ਨੂੰ ਇੱਥੇ ਟੁੱਟਵੇਂ ਫੈਸਲੇ ਵਿਚ ਕੀਥ ਥਰਮਨ ਨੂੰ ਹਰਾ ਕੇ ਮੁੱਕੇਬਾਜ਼ੀ ਇਤਿਹਾਸ ਦੇ ਸਭ ਤੋਂ ਵੱਧ ਉਮਰ ਦੇ ਵੇਲਟਰ ਵੇਟ ਬਣੇ। 40 ਸਾਲਾ ਪੈਕਿਆਯੋ ਨੇ 14356 ਦਰਸ਼ਕਾਂ ਦੀ ਸਮਰੱਥਾ ਵਾਲੇ ਐਮ. ਜੀ. ਐੱਫ. ਗ੍ਰੈਂਡ ਗਾਰਡਨ ਏਰੇਨਾ ਵਿਚ ਰੋਮਾਂਚਕ ਮੁਕਾਬਲੇ ਵਿਚ ਥਰਮਨ ਨੂੰ ਪਛਾੜਿਆ। 30 ਸਾਲ ਦੇ ਥਰਮਨ ਇਸ ਮੁਕਾਬਲੇ ਤੋਂ ਪਹਿਲਾਂ ਅਜੇਤੂ ਰਹੇ ਸਨ। ਪੈਕਿਆਯੋ ਨੇ ਪਹਿਲੇ ਦੌਰ ਵਿਚ ਹੀ ਥਰਮਨ ਨੂੰ ਰਿੰਗ ਵਿਚ ਸੁੱਟਿਆ ਅਤੇ ਫਿਰ 12 ਦੌਰ ਦੇ ਮੁਕਾਬਲੇ ਦੌਰਾਨ ਬਾਕੀ ਸਮਾਂ ਹਾਵੀ ਰਹੇ। ਥਰਮਨ ਨੇ ਆਖਰੀ ਗੇੜ ਵਿਚ ਵਾਪਸੀ ਕੀਤੀ ਜਜਾਂ ਨੇ ਪੈਕਿਆਯੋ ਦੇ ਪੱਖ ਵਿਚ ਫੈਸਲਾ ਸੁਣਾਇਆ। 2 ਜੱਜਾਂ ਨੇ ਪੈਕਿਆਯੋ ਦੇ ਪੱਖ ਵਿਚ 115-112 ਜਦਕਿ ਇਕ ਜੱਜ ਨੇ ਥਰਮਨ ਦੇ ਪੱਖ ਵਿਚ 114-113 ਨਾਲ ਫੈਸਲਾ ਦਿੱਤਾ।


Related News