ਇਸ ਪਾਕਿਸਤਾਨੀ ਤੇਜ਼ ਗੇਂਦਬਾਜ਼ ਨੇ 27 ਸਾਲ ਦੀ ਉਮਰ ''ਚ ਟੈਸਟ ਕ੍ਰਿਕੇਟ ਤੋਂ ਲਿਆ ਸੰਨਿਆਸ

07/26/2019 6:20:48 PM

ਸਪੋਰਸਟ ਡੈਸਕ— ਪਾਕਿਸਤਾਨ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਕ੍ਰਿਕਟ ਦੇ ਸਭ ਤੋਂ ਵੱਡੇ ਫਾਰਮੇਟ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਹਾਲਾਂਕਿ ਆਮਿਰ ਕ੍ਰਿਕਟ ਵਨ-ਡੇ ਤੇ ਟੀ20 'ਚ ਖੇਡਦੇ ਰਹਿਣਗੇ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ) ਨੇ ਇਸ ਦੀ ਜਾਣਕਾਰੀ ਦਿੱਤੀ। PunjabKesari
27 ਸਾਲ ਦੇ ਆਮਿਰ ਨੇ ਪਾਕਿਸਤਾਨ ਲਈ ਆਪਣੇ ਕਰਿਅਰ 'ਚ ਕੁੱਲ 36 ਟੈਸਟ ਮੈਚ ਖੇਡੇ ਤੇ ਇਨ੍ਹਾਂ ਮੈਚਾਂ 'ਚ ਉਨ੍ਹਾਂ ਨੇ 119 ਵਿਕਟਾਂ ਚਟਕਾਈਆਂ। ਟੈਸਟ ਮੈਚ ਦੀ ਇਕ ਪਾਰੀ 'ਚ 44 ਦੌੜਾਂ ਦੇ ਕੇ ਛੇ ਵਿਕਟਾਂ ਉਨ੍ਹਾਂ ਦਾ ਸਭ ਤੋਂ ਉੱਤਮ ਪ੍ਰਦਰਸ਼ਨ ਰਿਹਾ ਸੀ। ਟੈਸਟ ਕ੍ਰਿਕਟ 'ਚ ਉਨ੍ਹਾਂ ਨੇ ਚਾਰ ਵਾਰ ਪੰਜ ਵਿਕਟ ਲਈ ਸਨ। ਉਥੇ ਹੀ ਕ੍ਰਿਕਟ ਦੇ ਇਸ ਫਾਰਮੇਟ 'ਚ ਉਨ੍ਹਾਂ ਨੇ 13.41 ਦੀ ਔਸਤ ਨਾਲ 751 ਦੌੜਾਂ ਵੀ ਬਣਾਈਆਂ ਸਨ। ਟੈਸਟ 'ਚ ਉਨ੍ਹਾਂ ਦਾ ਬੈਸਟ ਸਕੋਰ 48 ਦੌੜਾਂ ਦਾ ਰਿਹਾ ਹੈ।  


Related News