ਭਾਰਤ ਦੇ ਪੀ. ਇਨੀਅਨ ਨੇ ਵਿਸ਼ਵ ਯੂਨੀਵਰਸਿਟੀ ਬਲਿਟਜ਼ ਸ਼ਤਰੰਜ ’ਚ ਜਿੱਤਿਆ ਚਾਂਦੀ ਦਾ ਤਮਗਾ

Tuesday, Mar 23, 2021 - 02:19 PM (IST)

ਭਾਰਤ ਦੇ ਪੀ. ਇਨੀਅਨ ਨੇ ਵਿਸ਼ਵ ਯੂਨੀਵਰਸਿਟੀ ਬਲਿਟਜ਼ ਸ਼ਤਰੰਜ ’ਚ ਜਿੱਤਿਆ ਚਾਂਦੀ ਦਾ ਤਮਗਾ

ਚੇਨਈ— ਕੋਵਿਡ-19 ਦੇ ਸਮੇਂ ’ਚ ਫ਼ੀਡੇ ਨੇ ਲਗਾਤਾਰ ਆਨਲਾਈਨ ਸ਼ਤਰੰਜ ਨੂੰ ਬਹੁਤ ਉਤਸ਼ਾਹਤ ਕਰ ਦਿੱਤਾ ਹੈ ਤੇ ਫ਼ੀਡੇ ਸ਼ਤਰੰਜ ਓਲੰਪੀਆਡ ਤੋਂ ਸ਼ੁਰੂ ਹੋਏ ਇਸ ਸਿਲਸਿਲਾ ’ਚ ਵਿਸ਼ਵ ਯੂਥ ਆਨਲਾਈਨ ਮੁਕਾਬਲਾ, ਵਿਸ਼ਵ ਦਿਵਿਆਂਗ, ਵਿਸ਼ਵ ਕਾਰਪੋਰੇਟ ਦੇ ਬਾਅਦ ਹੁਣ ਵਿਸ਼ਵ ਆਨਲਾਈਨ ਯੂਨੀਵਰਸਿਟੀ ਸ਼ਤਰੰਜ ਚੈਂਪੀਅਨਸ਼ਿਪ ਆਯੋਜਿਤ ਕੀਤੀ ਜਾ ਰਹੀ ਹੈ ਜਿਸ ’ਚ ਸ਼ਤਰੰਜ ਰੈਪਿਡ ਤੇ ਬਲਿਟਜ਼ ਫ਼ਾਰਮੈਟ ’ਚ ਖੇਡੀ ਜਾ ਰਹੀ ਹੈ। ਟੂਰਨਾਮੈਂਟ ’ਚ 73 ਦੇਸ਼ਾਂ ਦੇ 1002 ਖਿਡਾਰੀ ਖੇਡ ਰਹੇ ਹਨ।
ਇਹ ਵੀ ਪੜ੍ਹੋ : ਅੰਪਾਇਰ ਕਾਲ ’ਤੇ ਕਪਤਾਨ ਵਿਰਾਟ ਕੋਹਲੀ ਨੇ ਉਠਾਏ ਸਵਾਲ, ਕਿਹਾ..

ਖ਼ੈਰ ਸਭ ਤੋਂ ਪਹਿਲਾਂ ਬਲਿਟਜ਼ ਦੇ ਨਤੀਜੇ ਆ ਗਏ ਹਨ। ਇਸ ’ਚ 25ਵਾਂ ਦਰਜਾ ਤੇ ਭਾਰਤ ਤੋਂ ਚੋਟੀ ਦੇ ਖਿਡਾਰੀ ਗ੍ਰਾਂਡ ਮਾਸਟਰ ਪੀ. ਇਨੀਅਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿੱਜੀ ਤਮਗਾ ਜਿੱਤ ਲਿਆ ਹੈ। ਉਹ ਭਾਰਤ ਦੀ ਭਾਰਤੀਆਰ ਯੂਨੀਵਰਸਿਟੀ ਦੀ ਨੁਮਾਇੰਦਗੀ ਕਰ ਰਹੇ ਹਨ। ਇਨੀਅਨ ਨੇ ਪਹਿਲਾ ਰਾਊਂਡ ਹਾਰਨ ਦੇ ਬਾਅਦ ਵਾਪਸੀ ਕਰਦੇ ਹੋਏ 7 ਰਾਊਂਡ ’ਚ 5.5 ਅੰਕ ਬਣਾਉਂਦੇ ਹੋਏ ਪਹਿਲੇ ਸਥਾਨ ਲਈ ਟਾਈ ਕੀਤਾ ਪਰ ਟਾਈਬ੍ਰੇਕ ’ਚ ਉਹ ਦੂਜੇ ਸਥਾਨ ’ਤੇ ਰਹੇ ਤੇ ਇੰਨੇ ਹੀ ਅੰਕ ਬਣਾਉਣ ਵਾਲਾ ਆਰਮੇਨੀਆ ਦੇ ਹੈਕ ਮਰਤਿਰੋਸਯਾਨ ਜੇਤੂ ਬਣ ਗਏ। ਰੂਸ ਦੇ ਮਿਖਾਈਲ ਅੰਟੀਪੋਵ 4.5 ਅੰਕ ਬਣਾ ਕੇ ਤੀਜੇ ਸਥਾਨ ’ਤੇ ਰਹੇ।
ਇਹ ਵੀ ਪੜ੍ਹੋ : ਧੋਨੀ ਦੇ ਫਾਰਮ ਹਾਊਸ ’ਚ ਉਗਾਈਆਂ ਗਈਆਂ ਫਲ-ਸਬਜ਼ੀਆਂ ਖ਼ਰੀਦਣ ਲਈ ਲੱਗੀ ਲੋਕਾਂ ਦੀ ਭੀੜ

ਮਹਿਲਾ ਵਰਗ ਦਾ ਸੋਨ ਤਮਗਾ ਵੀ ਆਰਮੇਨੀਆ ਦੇ ਨਾਂ ਰਿਹਾ ਅਤੇ ਅੰਨਾ ਸਰਗਯਸਨ ਨੇ 6 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਪੰਜ ਅੰਕ ਬਣਾ ਕੇ ਬੇਲਾਰੂਸ ਦੀ ਓਲਗਾ ਬੜੇਲਕਾ ਨੇ ਦੂਜਾ ਤੇ 4 ਅੰਕ ਬਣਾ ਕੇ ਪੋਲੈਂਡ ਦੀ ਅਲੀਕਜ਼ਾ ਸਲਿਵਿੱਕਾ ਨੇ ਤੀਜਾ ਸਥਾਨ ਹਾਸਲ ਕੀਤਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News