ਹਰਿਕ੍ਰਿਸ਼ਣਾ ਨੇ ਰੈਪਰਟ ਨੂੰ ਵੀ ਡਰਾਅ ''ਤੇ ਰੋਕਿਆ

01/30/2017 3:41:01 PM

ਨਵੀਂ ਦਿੱਲੀ— ਭਾਰਤੀ ਗ੍ਰੈਂਡ ਮਾਸਟਰ ਪੀ. ਹਰਿਕ੍ਰਿਸ਼ਣਾ ਨੇ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ 12ਵੇਂ ਰਾਊਂਡ ਵਿਚ ਸਖਤ ਸੰਘਰਸ਼ ਵਿਚ ਹੰਗਰੀ ਦੇ ਗ੍ਰੈਂਡਮਾਸਟਰ ਰਿਚਰਡ ਰੈਪਰਟ ਨੂੰ ਡਰਾਅ ''ਤੇ ਰੋਕਿਆ ਤੇ ਆਪਣਾ 8ਵਾਂ ਸਥਾਨ ਬਰਕਰਾਰ ਰੱਖਿਆ।
ਵਿਸ਼ਵ ਰੈਂਕਿੰਗ ਵਿਚ 11ਵੇਂ ਨੰਬਰ ਦੇ ਹਰਿਕ੍ਰਿਸ਼ਣਾ ਨੇ ਇਸ ਤੋਂ ਪਹਿਲਾਂ 11ਵੇਂ ਰਾਊਂਡ ਵਿਚ ਹਾਲੈਂਡ ਦੇ ਗ੍ਰੈਂਡਮਾਸਟਰ ਅਨੀਸ਼ ਗਿਰੀ ਨੂੰ ਵੀ ਡਰਾਅ ''ਤੇ ਰੋਕਿਆ ਸੀ। ਹਰਿਕ੍ਰਿਸ਼ਣਾ ਨੇ ਮੁਕਾਬਲੇ ਵਿਚ ਕਮਜ਼ੋਰ ਸ਼ੁਰੂਆਤ ਕੀਤੀ ਪਰ ਉਸ ਨੇ ਵਾਪਸੀ ਕਰਦਿਆਂ ਸਖਤ ਸੰਘਰਸ਼ ਕੀਤਾ, ਜਿਸ ਤੋਂ ਬਾਅਦ ਉਸ ਨੇ ਡਰਾਅ ਨਾਲ ਅੱਧਾ ਅੰਕ ਪ੍ਰਾਪਤ ਕੀਤਾ। ਉਸ ਦੇ ਹੁਣ 12 ਰਾਊਂਡ ਤੋਂ ਬਾਅਦ ਛੇ ਅੰਕ ਹਨ ਤੇ ਉਸ ਨੇ ਇਕ ਰਾਊਂਡ ਹੋਰ ਖੇਡਣਾ ਹੈ।
ਹਰਿਕ੍ਰਿਸ਼ਣਾ ਦੀ 2770 ਈ. ਐੱਲ. ਓ. ਰੇਟਿੰਗ ਹੈ। ਉਸ ਨੇ ਟੂਰਨਾਮੈਂਟ ਵਿਚ ਹੁਣ ਤਕ 12 ਰਾਊਂਡਜ਼ ਵਿਚੋਂ ਇਕ ਜਿੱਤਿਆ ਹੈ, 10 ਡਰਾਅ ਖੇਡੇ ਹਨ, ਜਦਕਿ ਇਕ ਹਾਰਿਆ ਹੈ। ਆਖਰੀ ਰਾਊਂਡ ਵਿਚ ਉਹ ਹਾਲੈਂਡ ਦੇ ਗ੍ਰੈਂਡਮਾਸਟਰ ਲੋਈਕ ਵਾਨ ਵੇਲੀ ਨਾਲ ਖੇਡੇਗਾ।
ਕਾਰਲਸਨ ਤੇ ਅਧਿਬਨ ਵਿਚਾਲੇ ਡਰਾਅ : ਜ਼ਰਾ ਸੋਚੋ ਕਿ ਕੋਈ ਖਿਡਾਰੀ ਕਿਸੇ ਅਜਿਹੇ ਟੂਰਨਾਮੈਂਟ ਵਿਚ ਖੇਡਦਾ ਹੈ, ਜਿਥੇ 2 ਵਿਸ਼ਵ ਚੈਂਪੀਅਨ ਸਮੇਤ ਦੁਨੀਆ ਦੇ ਟਾਪ-10 ਦੇ ਕਈ ਖਿਡਾਰੀ ਖੇਡ ਰਹੇ ਹੋਣ ਤੇ ਉਨ੍ਹਾਂ ਦੀ ਖੁਦ ਦੀ ਰੈਂਕਿੰਗ ਵਿਸ਼ਵ ਦੇ ਟਾਪ-100 ਵਿਚ ਵੀ ਨਾ ਆਉਂਦੀ ਹੋਵੇ, ਅਜਿਹਾ ਵਿਚ ਉਹ ਖਿਡਾਰੀ ਜੇਕਰ ਇਕ ਵਿਸਵ ਚੈਂਪੀਅਨ ਨੂੰ ਹਰਾ ਦੇਵੇ ਤੇ ਦੂਜੇ ਨੂੰ ਡਰਾਅ ''ਤੇ ਰੋਕਣ ਵਿਚ ਸਫਲ ਰਹੇ ਤਾਂ ਉਸਦੇ ਲਿਹਾਜ ਨਾਲ ਕੀ ਇਸ ਨੂੰ ਇਤਿਹਾਸਕ ਪ੍ਰਦਰਸ਼ਨ ਨਹੀਂ ਕਿਹਾ ਜਾਵੇਗਾ। ਭਾਰਤ ਦੇ ਨੌਜਵਾਨ ਗ੍ਰੈਂਡ ਮਾਸਟਰ ਭਾਸਕਰਨ ਅਧਿਭਨ ਨੇ ਆਪਣਾ ਸੁਪਰ ਪ੍ਰਦਰਸਨ ਜਾਰੀ ਰਖਦਿਆਂ ਕਾਲੇ ਮੋਹਰਿਆਂ ਨਾਲ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਬਰਾਬਰੀ ''ਤੇ ਰੋਕ ਕੇ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਉਸ ਵਿਚ ਨਾ ਸਿਰਫ ਖਤਰਾ ਮੁੱਲ ਲੈਣ ਦੀ ਸਮੱਰਥਾ ਹੈ ਸਗੋਂ ਉਸਦੀਆਂ ਤਿਆਰੀਆਂ ਵੀ ਵਿਸ਼ਵ ਪੱਧਰੀ ਹੈ। ਖੇਡ ਵਿਚ ਪੂਰੇ ਸਮੇਂ ਕਾਰਲਸਨ ਨੇ ਅਪਾਣੇ ਪੁਰਾਣੇ ਅੰਦਾਜ਼ ਵਿਚ ਬੋਰਡ ਦੇ ਦੇਵੇਂ ਹਿੱਸਿਆਂ ਵਿਚ ਦਬਾਅ ਬਣਾਈ ਰੱਖਿਆ ਪਰ ਅਧਿਬਨ ਨੇ ਵੀ ਕਦੇ ਖੇਡ ''ਤੇ ਆਪਣਾ ਕੰਟਰੋਲ ਨਹੀਂ ਗੁਆਇਆ।


Related News