ਜ਼ਖਮੀ ਭੁਵੀ ਵਿੰਡੀਜ਼ ਵਿਰੁੱਧ ਵਨ ਡੇ ਸੀਰੀਜ਼ ਤੋਂ ਹੋਏ ਬਾਹਰ

Friday, Dec 13, 2019 - 10:06 PM (IST)

ਜ਼ਖਮੀ ਭੁਵੀ ਵਿੰਡੀਜ਼ ਵਿਰੁੱਧ ਵਨ ਡੇ ਸੀਰੀਜ਼ ਤੋਂ ਹੋਏ ਬਾਹਰ

ਚੇਨਈ— ਭਾਰਤ ਦੇ ਅਨੁਭਵੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਜ਼ਖਮੀ ਹੋਣ ਕਾਰਨ ਵੈਸਟਇੰਡੀਜ਼ ਵਿਰੁੱਧ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ ਤੇ ਉਸਦੀ ਜਗ੍ਹਾ ਮੁੰਬਈ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੂੰ ਟੀਮ 'ਚ ਜਗ੍ਹਾ ਮਿਲ ਸਕਦੀ ਹੈ। ਭੁਵਨੇਸ਼ਵਰ ਬੁੱਧਵਾਰ ਨੂੰ ਖਤਮ ਹੋਈ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਦੌਰਾਨ ਜ਼ਖਮੀ ਹੋ ਗਿਆ ਸੀ। ਬੀ. ਸੀ. ਸੀ. ਆਈ. ਦੇ ਅਧਿਕਾਰੀ ਨੇ ਗੋਪਨੀਅਤਾ ਦੀ ਸ਼ਰਤ 'ਤੇ ਦੱਸਿਆ ਕਿ ਭੁਵਨੇਸ਼ਵਰ ਸੀਰੀਜ਼ ਤੋਂ ਬਾਹਰ ਹੋ ਗਏ ਹਨ ਤੇ ਸ਼ਾਰਦੁਲ ਟੀਮ 'ਚ ਉਸਦੀ ਜਗ੍ਹਾ ਲਵੇਗਾ। ਸ਼ਾਰਦੁਲ ਬੰਗਾਲਦੇਸ਼ ਵਿਰੁੱਧ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੀ ਟੀਮ 'ਚ ਸੀ ਤੇ ਵੀਰਵਾਰ ਤਕ ਉਸ ਤਕ ਉਸ ਨੇ ਬੜੌਦਾ ਵਿਰੁੱਧ ਰਣਜੀ ਮੈਚ 'ਚ ਮੁੰਬਈ ਨੁਮਾਇੰਦਗੀ ਕੀਤੀ ਸੀ। ਭੁਵਨੇਸ਼ਵਰ ਦੀ ਸੱਟ ਦੇ ਵਾਰੇ 'ਚ ਹਾਲਾਂਕਿ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਸਮਝਿਆ ਜਾ ਰਿਹਾ ਹੈ ਕਿ ਉਸਦੀ ਮਾਸਪੇਸ਼ੀਆ 'ਚ ਖਿਚਾਅ ਹੈ।  


author

Gurdeep Singh

Content Editor

Related News