ਸਾਡਾ ਧਿਆਨ ਸਿਰਫ ਜਿੱਤ ''ਤੇ ਕੇਂਦਰਿਤ : ਮੰਧਾਨਾ

01/24/2020 3:11:36 AM

ਮੁੰਬਈ- ਭਾਰਤੀ ਮਹਿਲਾ ਟੀ-20 ਟੀਮ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਕਿਹਾ ਹੈ ਕਿ ਉਸਦੀ ਟੀਮ ਦਾ ਧਿਆਨ ਆਗਾਮੀ ਟੀ-20 ਵਿਸ਼ਵ ਕੱਪ ਵਿਚ ਖਿਤਾਬੀ ਜਿੱਤ ਹਾਸਲ ਕਰਨ 'ਤੇ ਕੇਂਦਰਿਤ ਹੈ ਤੇ ਟੀਮ ਇਸ ਤੋਂ ਇਲਾਵਾ ਫਿਲਹਾਲ ਹੋਰ ਕਿਸੇ ਚੀਜ਼ ਦੇ ਬਾਰੇ ਵਿਚ ਨਹੀਂ ਸੋਚ ਰਹੀ ਹੈ। ਭਾਰਤੀ ਮਹਿਲਾ ਟੀਮ ਵੀਰਵਾਰ ਨੂੰ ਆਸਟਰੇਲੀਆ ਲਈ ਰਵਾਨਾ ਹੋਈ, ਜਿੱਥੇ ਉਸ ਨੇ ਮੇਜ਼ਬਾਨ ਆਸਟਰੇਲੀਆ ਤੇ ਇੰਗਲੈਂਡ ਨਾਲ ਤਿਕੋਣੀ ਸੀਰੀਜ਼ ਖੇਡਣੀ ਹੈ। ਟੀਮ ਇਸ ਤੋਂ ਬਾਅਦ 8 ਦੇਸ਼ਾਂ ਦੇ ਬਦਲ ਵਿਚ ਹਿੱਸਾ ਲਵੇਗੀ। ਭਾਰਤੀ ਟੀਮ 2018 ਵਿਚ ਵੈਸਟਇੰਡੀਜ਼ ਵਿਚ ਹੋਏ ਪਿਛਲੇ ਵਿਸ਼ਵ ਕੱਪ ਵਿਚ ਸੈਮੀਫਾਈਨਲ ਤਕ ਪਹੁੰਚੀ ਸੀ।
ਮੰਧਾਨਾ ਨੇ ਭਾਰਤੀ ਪੁਰਸ਼ ਟੀਮ ਦੇ ਬਾਰਾਬਰ ਪੈਸੇ ਮਿਲਣ ਨੂੰ ਜਾਇਜ਼ ਨਹੀਂ ਠਹਿਰਾਉਂਦੇ ਹੋਏ ਕਿਹਾ ਕਿ ਦੋਵੇਂ ਟੀਮਾਂ ਦੇ ਵਿਚਾਲੇ ਤੁਲਨਾ ਠੀਕ ਨਹੀਂ ਹੈ ਤੇ ਟੀਮ ਦਾ ਧਿਆਨ ਸਿਰਫ ਜਿੱਤ 'ਤੇ ਲੱਗਾ ਹੋਇਆ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਜੇਕਰ ਟੀਮ ਵਿਸ਼ਵ ਕੱਪ ਜਿੱਤ ਦੀ ਹੈ ਤਾਂ ਸਭ ਕੁਝ ਆਪਣੇ ਆਪ ਹੋ ਜਾਵੇਗਾ। ਫਿਲਹਾਲ ਮਹਿਲਾ ਟੀਮ ਦੀਆਂ ਚੋਟੀ ਦੀਆਂ ਖਿਡਾਰਨਾਂ ਨੂੰ ਸਲਾਨਾ 50 ਲੱਖ ਰੁਪਏ ਮਿਲਦੇ ਹਨ ਜਦਕਿ ਪੁਰਸ਼ ਟੀਮ 'ਚ ਗ੍ਰੇਡ ਸੀ ਵਾਲੇ ਖਿਡਾਰੀਆਂ ਨੂੰ ਸਲਾਨਾ ਇਕ ਕਰੋੜ ਰੁਪਏ ਮਿਲਦੇ ਹਨ। ਮੰਧਾਨਾ ਨੇ ਕਿਹਾ ਕਿ ਸਾਨੂੰ ਇਕ ਗੱਲ ਸਮਝਣੀ ਹੋਵੇਗੀ ਕਿ ਮਹਿਲਾ ਕ੍ਰਿਕਟ ਤੋਂ ਕਿੰਨੀ ਕਮਾਈ ਹੁੰਦੀ ਹੈ।


Gurdeep Singh

Content Editor

Related News