ਸਾਡਾ 12ਵਾਂ ਸੈਸ਼ਨ ਜ਼ਿਆਦਾ ਖਰਾਬ ਨਹੀਂ ਰਿਹਾ : ਵਿਰਾਟ
Monday, May 06, 2019 - 12:40 AM (IST)

ਬੈਂਗਲੁਰੂ- ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਕਈ ਯਾਦਗਾਰ ਮੁਕਾਬਲੇ ਖੇਡਣ ਦੇ ਬਾਵਜੂਦ ਆਖਰੀ ਸਥਾਨ 'ਤੇ ਰਹਿ ਕੇ ਸਭ ਤੋਂ ਪਹਿਲਾਂ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਗਈ ਪਰ ਉਸਦੇ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਇਹ ਸੈਸ਼ਨ ਉਸਦੀ ਟੀਮ ਲਈ ਜ਼ਿਆਦਾ ਖਰਾਬ ਨਹੀਂ ਰਿਹਾ ਹੈ। ਆਈ. ਪੀ. ਐੱਲ.-12 ਦੇ ਆਪਣੇ ਆਖਰੀ ਮੁਕਾਬਲੇ ਵਿਚ ਸ਼ਨੀਵਾਰ ਨੂੰ ਬੈਂਗਲੁਰੂ ਨੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ 4 ਵਿਕਟਾਂ ਨਾਲ ਜਿੱਤ ਦਰਜ ਕੀਤੀ ਤੇ ਘਰੇਲੂ ਮੈਦਾਨ 'ਤੇ ਜਿੱਤ ਨਾਲ ਵਿਦਾਈ ਲਈ। ਟੀਮ ਦੇ ਕਪਤਾਨ ਤੇ ਸਟਾਰ ਬੱਲੇਬਾਜ਼ ਵਿਰਾਟ ਤੋਂ ਇਲਾਵਾ ਏ. ਬੀ. ਡਿਵਿਲੀਅਰਸ ਨੇ ਵੀ ਕਮਾਲ ਦਾ ਪ੍ਰਦਰਸ਼ਨ ਕੀਤਾ ਤੇ ਬੈਂਗਲੁਰੂ ਨੇ ਕਈ ਵੱਡੇ ਸਕੋਰ ਵਾਲੇ ਮੁਕਾਬਲੇ ਖੇਡੇ। ਹਾਲਾਂਕਿ ਉਨ੍ਹਾਂ ਦੇ ਨਤੀਜੇ ਉਮੀਦਾਂ ਅਨੁਸਾਰ ਨਹੀਂ ਰਹੇ। ਵਿਰਾਟ ਨੇ ਮੈਚ ਤੋਂ ਬਾਅਦ ਕਿਹਾ ਕਿ ਉਸਦੀ ਟੀਮ ਦਾ ਸਫਰ ਅਜੀਬ ਸੀ ਪਰ ਖਿਡਾਰੀਆਂ ਨੇ ਆਪਣਾ ਪ੍ਰਦਰਸ਼ਨਾ ਸ਼ਾਨਦਾਰ ਦਿਖਾਇਆ।