ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਡੂਡਾ ਤੋਂ ਹਾਰੇ ਪ੍ਰਗਿਆਨੰਧਾ, ਕਾਰਲਸਨ ਫਿਰ ਅੱਗੇ

Thursday, Apr 28, 2022 - 08:02 PM (IST)

ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਡੂਡਾ ਤੋਂ ਹਾਰੇ ਪ੍ਰਗਿਆਨੰਧਾ, ਕਾਰਲਸਨ ਫਿਰ ਅੱਗੇ

ਓਸਲੋ, ਨਾਰਵੇ (ਨਿਕਲੇਸ਼ ਜੈਨ)- ਦੁਨੀਆ ਦਾ ਆਪਣੀ ਤਰ੍ਹਾਂ ਦਾ ਪਹਿਲਾ ਈ-ਸਪੋਰਟਸ ਟੂਰਨਾਮੈਂਟ ਓਸਲੋ ਸਪੋਰਟਸ ਕੱਪ ਹੁਣ ਆਪਣੇ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ। 6ਵੇਂ ਰਾਊਂਡ ਵਿਚ 12 ਅੰਕਾਂ ਦੇ ਨਾਲ ਸਭ ਤੋਂ ਅੱਗੇ ਚੱਲ ਰਹੇ ਭਾਰਤ ਦੇ ਆਰ ਪ੍ਰਗਿਆਨੰਧਾ ਨੂੰ ਪੋਲੈਂਡ ਦੇ ਵਿਸ਼ਵ ਕੱਪ ਜੇਤੂ ਯਾਨ ਡੂਡਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਆਪਣੇ ਸਾਰੇ ਮੁਕਾਬਲੇ ਇਕਪਾਸਫ ਜਿੱਤਣ ਵਾਲੇ ਪ੍ਰਗਿਆਨੰਧਾ ਨੂੰ ਯਾਨ ਡੂਡਾ ਤੋਂ 2.5-0.5 ਦੀ ਇਕਪਾਸੜ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਚੈਂਪੀਅਨ ਮੇਗਨਸ ਕਾਰਲਸਨ ਨੇ ਇਸ ਰਾਊਂਡ ਵਿਚ ਪਿਛਲੇ ਰਾਊਂਡ ਦੀ ਹਾਰ ਨੂੰ ਪਿੱਛੇ ਛੱਡਦੇ ਹੋਏ ਜਿੱਤ ਦਰਜ ਕੀਤੀ ਅਤੇ ਉਨ੍ਹਾਂ ਨੇ ਕੈਨੇਡਾ ਦੇ ਐਰਿਕ ਹੇਨਸੇਨ ਨੂੰ 2.5-0.5 ਨਾਲ ਹਰਾਉਂਦੇ ਹੋਏ ਨਾ ਸਿਰਫ 12 ਅੰਕ ਬਣਾਏ ਬਲਕਿ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਪ੍ਰਗਿਆਨੰਧਾ ਨੂੰ ਦੂਜੇ ਸਥਾਨ 'ਤੇ ਸਰਕਾਦੇ ਹੋਏ ਖੁਦ ਚੋਟੀ 'ਤੇ ਕਾਬਿਜ਼ ਹੋ ਗਏ ਹਨ। 

ਇਹ ਖ਼ਬਰ ਪੜ੍ਹੋ- ਲਿਵਰਪੂਲ ਨੇ ਵਿਲਾਰੀਅਲ ਨੂੰ ਹਰਾਇਆ, ਚੈਂਪੀਅਨਸ ਲੀਗ ਫਾਈਨਲ 'ਚ ਜਗ੍ਹਾ ਬਣਾਉਣ ਦੇ ਕਰੀਬ
ਹਾਲਾਂਕਿ ਬਰਾਬਰ ਅੰਕਾਂ ਦੇ ਚੱਲਦੇ ਆਖਰੀ ਰਾਊਂਡ ਵਿਚ ਅਜੇ ਵੀ ਦੋਵੇਂ ਖਿਤਾਬੀ ਦਾਅਵੇਦਾਰ ਹਨ, ਪ੍ਰਗਿਆਨੰਧਾ ਨੂੰ 7ਵੇਂ ਰਾਊਂਡ ਵਿਚ ਨੀਦਰਲੈਂਡ ਦੇ ਅਨੀਸ਼ ਗਿਰੀ ਤੋਂ ਤਾਂ ਕਾਰਲਸਨ ਨੂੰ ਅਜਰਬੈਜ਼ਾਨ  ਦੇ ਸ਼ਕਰੀਆਰ ਮਮੇਘਾਰੋਵ ਨਾਲ ਬਾਜ਼ੀ  ਖੇਡਣੀ ਹੈ। 7ਵੇਂ ਰਾਊਂਡ ਵਿਚ ਵੀਅਤਨਾਮ ਦੇ ਲੇ ਕੁਯਾਂਗ ਲਿਮ ਨੇ ਅਨੀਸ਼ ਗਿਰੀ ਨੂੰ 2.5-0.5 ਨਾਲ ਤਾਂ ਮਮੇਘਾਰੋਵ ਨੇ ਨੀਦਰਲੈਂਡ ਦੇ ਵਾਨ ਫਾਰੇਸਟ ਨੂੰ 3.5-2.5 ਨਾਲ ਹਰਾਇਆ।

ਇਹ ਖ਼ਬਰ ਪੜ੍ਹੋ-ਕੋਹਲੀ ਖਰਾਬ ਦੌਰ ’ਚ ਜਲਦ ਬਾਹਰ ਆਏਗਾ : ਬਾਂਗੜ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Gurdeep Singh

Content Editor

Related News