ਪੋਰਨ ਫਿਲਮ ਇੰਡਸਟਰੀ ਨੂੰ ਛੱਡ ਰੈਸਲਰ ਬਣੀ ਓਰੀਅਨ, ਡੈਬਿਊ ਮੈਚ 'ਚ ਹੀ ਚਾੜ੍ਹਿਆ ਗਿਆ ਕੁੱਟਾਪਾ

Tuesday, Oct 29, 2019 - 12:28 PM (IST)

ਪੋਰਨ ਫਿਲਮ ਇੰਡਸਟਰੀ ਨੂੰ ਛੱਡ ਰੈਸਲਰ ਬਣੀ ਓਰੀਅਨ, ਡੈਬਿਊ ਮੈਚ 'ਚ ਹੀ ਚਾੜ੍ਹਿਆ ਗਿਆ ਕੁੱਟਾਪਾ

ਨਵੀਂ ਦਿੱਲੀ— ਕਿਸੇ ਸਮੇਂ ਪੋਰਨ ਫਿਲਮ ਇੰਡਸਟਰੀ 'ਚ ਕਾਫੀ ਨਾਂ ਕਮਾਉਣ ਵਾਲੀ ਓਰੀਅਨ ਸਟਾਰ ਨੂੰ ਕੁਝ ਮਹੀਨਿਆਂ ਤੋਂ ਰੈਸਲਰ ਬਣਨ ਦਾ ਭੂਤ ਸਵਾਰ ਸੀ। ਇਸੇ ਕਾਰਨ ਉਸ ਨੇ ਪੋਰਨ ਫਿਲਮ ਇੰਡਸਟਰੀ ਛੱਡੀ ਅਤੇ ਰੈਸਲਿੰਗ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਪਰ ਓਰੀਅਨ ਨੂੰ ਉਦੋਂ ਝਟਕਾ ਲੱਗਾ ਜਦੋਂ ਉਹ ਆਪਣੇ ਕਰੀਅਰ ਦੀ ਪਹਿਲੀ ਹੀ ਬਾਊਟ 'ਚ ਬੁਰੀ ਤਰ੍ਹਾਂ ਹਾਰ ਗਈ। 25 ਸਾਲ ਦੀ ਓਰੀਅਨ ਜਿਸ ਦਾ ਅਸਲੀ ਨਾਂ ਰੇਬੇਕਾ ਬ੍ਰਿਗਮੈਨ ਹੈ, ਰਿੰਗ 'ਚ 26 ਸਾਲ ਦੀ ਐਲਿਸ ਰੀਡ ਦੀ ਵਿਰੋਧੀ ਰੈਸਲਰ ਸੀ।
PunjabKesari
ਰੀਡ ਨੇ ਰਿੰਗ 'ਚ ਉਤਰਦੇ ਹੀ ਰੇਬੇਕਾ ਬ੍ਰਿਗਮੈਨ ਉਰਫ ਓਰੀਅਨ ਸਟਾਰ 'ਤੇ ਹਮਲੇ ਸ਼ੁਰੂ ਕਰ ਦਿੱਤੇ। ਰੇਬੇਕਾ ਰੀਡ ਦੇ ਹਮਲਿਆਂ ਦਾ ਜਵਾਬ ਨਹੀਂ ਦੇ ਸਕੀ ਅਤੇ ਮੈਚ ਗੁਆ ਬੈਠੀ। ਹਾਲਾਂਕਿ ਇਸ ਤੋਂ ਪਹਿਲਾਂ ਓਰੀਅਨ ਨੂੰ ਰਿੰਗ 'ਚ ਉਤਰਨ 'ਤੇ ਸਾਵਧਾਨ ਕੀਤਾ ਗਿਆ ਸੀ। ਇਕ ਪ੍ਰੈੱਸ ਕਾਨਫਰੰਸ ਦੇ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਫਾਈਟਰ ਦੀ ਪਿਛੋਕੜ ਨਾ ਹੋਣ ਦੇ ਬਾਵਜੂਦ ਉਹ ਕਿਵੇਂ ਫਾਈਟਿੰਗ ਦੀ ਤਿਆਰੀ ਕਰੇਗੀ। ਇਸ 'ਤੇ ਓਰੀਅਨ ਨੇ ਕਿਹਾ ਸੀ- ਉਹ ਚਾਹੁੰਦੀ ਹੈ ਕਿ ਰੈਸਲਿੰਗ 'ਚ ਹੀ ਕਰੀਅਰ ਬਣਾਏ।

ਓਰੀਅਨ ਨੇ ਦਾਅਵਾ ਕੀਤਾ ਸੀ ਕਿ ਸਕੂਲ ਪੱਧਰ 'ਤੇ ਉਹ ਰੈਸਲਿੰਗ ਦੇ ਜੂਨੀਅਰ ਲੈਵਲ 'ਤੇ ਖੇਡ ਚੁੱਕੀ ਹੈ। ਜਦੋਂ ਉਸ ਤੋਂ ਪੋਰਨ ਫਿਲਮ  ਇੰਡਸਟਰੀ ਨੂੰ ਛੱਡਣ ਬਾਰੇ ਪੁੱਛਿਆ ਗਿਆ ਕਿ ਉਨ੍ਹਾਂ ਨੇ ਸਾਫ ਕਿਹਾ ਹੈ ਕਿ ਮੈਂ ਆਪਣਾ ਕਰੀਅਰ ਅੱਗੇ ਵਧਾਉਣਾ ਚਾਹੁੰਦੀ ਹਾਂ। ਮੈਨੂੰ ਲਗਦਾ ਹੈ ਕਿ ਬਤੌਰ ਰੈਸਲਰ ਮੈਂ ਚੰਗਾ ਕਰ ਸਕਦੀ ਹਾਂ।

 


author

Tarsem Singh

Content Editor

Related News