ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਕਤਰ ਦਾ ਐਲਾਨ, ਜਿਨਸੀ ਸਬੰਧ ਬਣਾਉਣ ਵਾਲੇ ਸਿੰਗਲਸ ਨੂੰ ਹੋਵੇਗੀ 7 ਸਾਲ ਦੀ ਜੇਲ੍ਹ
Thursday, Jun 23, 2022 - 01:16 PM (IST)
ਜਲੰਧਰ (ਸਪੋਰਟਸ ਡੈਸਕ)– ਕਤਰ ’ਚ 21 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਫੀਫਾ ਵਿਸ਼ਵ ਕੱਪ ਲਈ ਮੈਨੇਜਮੈਂਟ ਨੇ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਅਰਥਾਤ ਫੁੱਟਬਾਲ ਪ੍ਰਸ਼ੰਸਕਾਂ ਨੂੰ ਇੱਥੇ ਸੱਭਿਆਚਾਰਕ ਸਨਮਾਨ ਦੀ ਲੋੜ ਹੋਵੇਗੀ, ਕਿਉਂਕਿ ਪਹਿਲੀ ਵਾਰ ਮੱਧ ਪੂਰਬ ਵਿਚ ਇਹ ਵਿਸ਼ਵ ਕੱਪ ਆਯੋਜਿਤ ਹੋ ਰਿਹਾ ਹੈ। ਕਤਰ ਵਿਚ ਸਖ਼ਤ ਸ਼ਰੀਆ ਕਾਨੂੰਨ ਹਨ। ਅਜਿਹੇ ਵਿਚ ਪ੍ਰਸ਼ੰਸਕਾਂ ਦੀ ਇਕ ਗਲਤੀ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਦਿਵਾ ਸਕਦੀ ਹੈ। ਇਸਲਾਮਿਕ ਦੇਸ਼ ਕਤਰ ਨੇ ਸ਼ਰੀਆ ਕਾਨੂੰਨ ਨੂੰ ਧਿਆਨ 'ਚ ਰੱਖਦੇ ਹੋਏ ਫੀਫਾ ਵਿਸ਼ਵ ਕੱਪ ਦੌਰਾਨ ਸ਼ਰਾਬ ਅਤੇ ਸੈਕਸ ਨੂੰ ਲੈ ਕੇ ਕਈ ਪਾਬੰਦੀਆਂ ਲਗਾਈਆਂ ਹਨ।
ਦਰਅਸਲ, ਇਕ ਰਿਪੋਰਟ ਵਿਚ ਯੂ. ਕੇ. ਪੁਲਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜਦੋਂ ਤੱਕ ਤੁਸੀਂ ਪਤੀ-ਪਤਨੀ ਦੀ ਟੀਮ ਦੇ ਰੂਪ ਵਿਚ ਨਹੀਂ ਆ ਰਹੇ ਹੋ, ਉਦੋਂ ਤੱਕ ਨੇੜਤਾ ਵਧਾਉਣ ਦੀ ਇੱਛਾ ਨੂੰ ਦਬਾਈ ਰੱਖੋ। ਨਿਸ਼ਚਿਤ ਰੂਪ ਨਾਲ ਇਸ ਟੂਰਨਾਮੈਂਟ ਵਿਚ ਕੋਈ ਵਨ-ਨਾਈਟ ਸਟੈਂਡ ਨਹੀਂ ਹੋਵੇਗਾ। ਅਸਲ ਵਿਚ ਕੋਈ ਪਾਰਟੀ ਨਹੀਂ ਹੋਵੇਗੀ। ਹਰ ਕਿਸੇ ਨੂੰ ਇਸ ਵਾਰ ਆਪਣਾ ਬਚਾਅ ਖੁਦ ਕਰਨਾ ਪਵੇਗਾ। ਜੇਕਰ ਕੋਈ ਜੇਲ੍ਹ ਜਾਣ ਦਾ ਜ਼ੋਖਿਮ ਨਹੀਂ ਚੁੱਕਣਾ ਚਾਹੁੰਦਾ ਤਾਂ ਉਹ ਇਸ ਤੋਂ ਦੂਰ ਰਹੇ। ਸਪੱਸ਼ਟ ਹੈ ਕਿ ਇਸ ਸਾਲ ਦੇ ਵਿਸ਼ਵ ਕੱਪ ਵਿਚ ਪਹਿਲੀ ਵਾਰ ਜ਼ਰੂਰੀ ਰੂਪ ਨਾਲ ਦੋ ਅਣਜਾਣ ਪੁਰਸ਼-ਮਹਿਲਾ ਵਿਚ ਵਨ ਨਾਈਟ ਸਟੈਂਡ ’ਤੇ ਪਾਬੰਦੀ ਹੈ। ਪ੍ਰਸ਼ੰਸਕਾਂ ਨੂੰ ਤਿਆਰ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ: ਕਦੇ ਤੇਜ਼ ਦਰਦ ਨਾਲ ਕਰਾਹ ਉੱਠਦੇ ਸੀ ਡੈਨੀਅਲ, ਹੁਣ 3182 ਪੁਸ਼ਅਪਸ ਮਾਰ ਬਣਾਇਆ ਗਿਨੀਜ਼ ਵਰਲਡ ਰਿਕਾਰਡ
ਮਹਿਲਾ ਪ੍ਰੰਸ਼ਸਕਾਂ 'ਤੇ ਨਜ਼ਰਾਂ
2018 ਵਿਸ਼ਵ ਕੱਪ ਵਿਚ ਰੂਸ ਦੀ ਪ੍ਰਸ਼ੰਸਕ ਨਤਾਲੀਆ ਨੇਮਚਿਨੋਵਾ ਆਪਣੀ ਖੂਬਸੂਰਤੀ ਤੇ ਛੋਟੇ ਕੱਪੜਿਆਂ ਦੇ ਕਾਰਨ ਚਰਚਾ ਵਿਚ ਰਹੀ ਹੈ ਪਰ ਕਤਰ ਵਿਸ਼ਵ ਕੱਪ ਵਿਚ ਸਖ਼ਤ ਕਾਨੂੰਨਾਂ ਦੇ ਕਾਰਨ ਚਰਚਾ ਬਟੋਰਨ ਲਈ ਅਠਖੇਲੀਆਂ ਦਿਖਾਉਣ ਵਾਲੀ ਮਹਿਲਾ ਫੈਨਜ਼ ’ਤੇ ਰੋਕ ਲੱਗ ਸਕਦੀ ਹੈ।
ਕਤਰ ’ਚ ਵਿਆਹ ਤੋਂ ਬਿਨਾਂ ਸੈਕਸ ਕਰਨ ’ਤੇ 7 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਸਫ਼ਰ ਕਰਨ ਵਾਲੇ ਪ੍ਰਸ਼ੰਸਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਨਤਕ ਤੌਰ ’ਤੇ ਨਸ਼ੇ ਵਿਚ ਹੋਣਾ ਇਕ ਅਪਰਾਧ ਹੈ ਤੇ ਜੇਕਰ ਉਹ ਕਤਰ ਵਿਚ ਕੋਕੀਨ ਦੀ ਤਸਕਰੀ ਕਰਦੇ ਫੜੇ ਗਏ ਤਾਂ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ। ਹਾਲਾਂਕਿ ਵਿਸ਼ਵ ਕੱਪ ਵਿਚ ਕਤਰ ਸਰਕਾਰ ਫੈਨਜ਼ ਨੂੰ ਸ਼ਰਾਬ ਪੀਣ ਲਈ ਮਨਜ਼ੂਰੀ ਦੇਵੇਗੀ ਪਰ ਇਸਦੇ ਲਈ ਵਿਸ਼ੇਸ਼ ਫੈਨ ਜ਼ੋਨ ਬਣਾਏ ਜਾਣਗੇ। ਰੂੜੀਵਾਦੀ ਖਾੜ੍ਹੀ ਦੇਸ਼ ਸਮਲਿੰਗੀ ਸਬੰਧਾਂ ਦੇ ਹਮੇਸ਼ਾ ਵਿਰੋਧ ਵਿਚ ਰਹੇ ਹਨ। ਫੀਫਾ ਦੇ ਤਤਕਾਲੀਨ ਮੁਖੀ ਸੇਪ ਬਲੇਟਰ ਨੇ ਕਿਹਾ ਸੀ ਕਿ ਮੈਂ ਕਹਾਂਗਾ ਕਿ ਪ੍ਰਸ਼ੰਸਕਾਂ ਨੂੰ ਇਸ ਮਾਮਲੇ ਵਿਚ ਚੌਕਸ ਰਹਿਣ ਦੀ ਲੋੜ ਹੈ ਪਰ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਖੇਡ ਸਾਰੀਆਂ ਸੰਸਕ੍ਰਿਤੀਆਂ ਨੂੰ ਇਕਜੁੱਟ ਵੀ ਕਰਦੀ ਹੈ। ਇਹ ਅਸੀਂ 2022 ਵਿਚ ਕਰਨ ਜਾ ਰਹੇ ਹਾਂ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ 'ਚ ਵਿਨਾਸ਼ਕਾਰੀ ਭੂਚਾਲ ਕਾਰਨ 1000 ਤੋਂ ਵੱਧ ਮੌਤਾਂ, ਤਾਲਿਬਾਨ ਨੇ ਮੰਗੀ ਅੰਤਰਰਾਸ਼ਟਰੀ ਮਦਦ
ਐੱਲ. ਜੀ. ਬੀ. ਟੀ. ਕਿਊ. ਪ੍ਰਸ਼ੰਸਕ ਦੇਖ ਸਕਣਗੇ ਮੈਚ
ਆਯੋਜਨ ਕਮੇਟੀ ਦੇ ਮੁਖੀ ਨਾਸਿਰ ਅਲ ਖਤਰ ਨੇ ਕਿਹਾ ਕਿ ਐੱਲ. ਜੀ.ਬੀ. ਟੀ. ਪ੍ਰਸ਼ੰਸਕਾਂ ਦੇ ਮੈਚ ਦੇਖਣ ’ਤੇ ਕੋਈ ਪਾਬੰਦੀ ਨਹੀਂ ਹੈ। ਕਤਰ ਰੂੜੀਵਾਦੀ ਖੇਤਰ ਹੈ। ਅਸੀਂ ਪ੍ਰਸ਼ੰਸਕਾਂ ਨੂੰ ਸਾਡੀ ਸੰਸਕ੍ਰਿਤੀ ਦਾ ਸਨਮਾਨ ਕਰਨ ਲਈ ਕਹਿੰਦੇ ਹਾਂ। ਅਸੀਂ ਵੀ ਵੱਖ-ਵੱਖ ਸੰਸਕ੍ਰਿਤੀਆਂ ਦਾ ਸਨਮਾਨ ਕਰਦੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਸੰਸਕ੍ਰਿਤੀਆਂ ਸਾਡਾ ਸਨਮਾਨ ਕਰਨ। ਕਤਰ ਇਕ ਸਹਿਣਸ਼ੀਲ ਦੇਸ਼ ਹੈ। ਇਹ ਸਵਾਗਤ ਕਰਨ ਵਾਲਾ ਮਹਿਮਾਨਵਾਜ਼ ਦੇਸ਼ ਹੈ।
ਫੀਫਾ ਵੀ ਟ੍ਰਾਂਸਜੈਂਡਰ ਖਿਡਾਰੀਆਂ ’ਤੇ ਬੈਨ ਲਗਾਉਣ ਦੀ ਤਿਆਰੀ ’ਚ, ਰੀਵਿਊ ਜਾਰੀ
ਸਵਿਮਿੰਗ, ਰਗਬੀ ਤੋਂ ਬਾਅਦ ਹੁਣ ਫੀਫਾ ਵੀ ਇੰਟਰਨੈਸ਼ਨਲ ਪ੍ਰਤੀਯੋਗਿਤਾਵਾਂ ਵਿਚ ਟ੍ਰਾਂਸਜੈਡਰ ਖਿਡਾਰੀਆਂ ਨੂੰ ਖੇਡਣ ਦੀ ਮਨਜ਼ੂਰੀ ਦੇਣ ਦੀ ਨੀਤੀ ਨੂੰ ਰੀਵਿਊ ਕਰ ਸਕਦਾ ਹੈ। ਇੰਟਰਨੈਸ਼ਨਲ ਸਵਿਮਿੰਗ ਫੈੱਡਰੇਸ਼ਨ ਨੇ ਬੀਤੇ ਦਿਨੀਂ ਹੀ ਇਸ ਫੈਸਲੇ ਨੂੰ ਲਾਗੂ ਕੀਤਾ ਸੀ। ਫੀਫਾ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਟ੍ਰਾਂਸਜੈਡਰ ਖਿਡਾਰੀਆਂ ਦੀ ਹਿੱਸੇਦਾਰੀ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਸ ਦੇ ਲਈ ਵਿਸ਼ੇਸ਼ ਸ਼ੇਅਰ ਹੋਲਡਰਾਂ ਨਾਲ ਵਿਚਾਰ-ਵਟਾਂਦਰਾ ਹੋ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।