ਇਕ ਮਹੀਨੇ ਤੋਂ ਨਹੀਂ ਹੋ ਰਹੀ ਵਿਰਾਟ ਅਤੇ ਅਨੁਸ਼ਕਾ ਦੀ ਗੱਲਬਾਤ, ਜਾਣੋ ਕਿਉਂ?

Tuesday, Feb 02, 2016 - 01:26 PM (IST)

 ਇਕ ਮਹੀਨੇ ਤੋਂ ਨਹੀਂ ਹੋ ਰਹੀ ਵਿਰਾਟ ਅਤੇ ਅਨੁਸ਼ਕਾ ਦੀ ਗੱਲਬਾਤ, ਜਾਣੋ ਕਿਉਂ?

ਮੁੰਬਈ—ਟੀਮ ਇੰਡੀਆ ਦੇ ਦਮਦਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਬ੍ਰੇਕਅਪ ਨੂੰ ਲੈ ਕੇ ਤਮਾਮ ਖਬਰਾਂ ਸਾਹਮਣੇ ਆ ਰਹੀਆਂ ਹਨ। ਸੂਤਰਾਂ ਮੁਤਾਬਕ ਖਬਰ ਹੈ ਕਿ ਵਿਰਾਟ ਅਤੇ ਅਨੁਸ਼ਕਾ ਨੂੰ ਵਿਆਹ ਦੇ ਲਈ ਪ੍ਰਪੋਜ਼ ਕੀਤਾ ਸੀ ਪਰ ਅਨੁਸ਼ਕਾ ਨੇ ਉਸ ਦਾ ਪ੍ਰਪੋਜ਼ ਠੁਕਰਾ ਦਿੱਤਾ, ਉਦੋਂ ਤੋਂ ਦੋਵਾਂ ''ਚ ਗੱਲਬਾਤ ਬੰਦ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਰਾਟ ਅਨੁਸ਼ਕਾ ਨਾਲ ਇਸ ਸਾਲ ਵਿਆਹ ਕਰਨਾ ਚਾਹੁੰਦੇ ਸਨ। ਵਿਰਾਟ ਨੇ ਜਦੋਂ ਅਨੁਸ਼ਕਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਤਾਂ ਅਨੁਸ਼ਕਾ ਨੇ ਇਸ ਨੂੰ ਠੁਕਰਾ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਉਹ ਅਜੇ ਆਪਣੇ ਕੈਰੀਅਰ ''ਤੇ ਧਿਆਨ ਦੇਣਾ ਚਾਹੁੰਦੀ ਹੈ ਅਤੇ 2017 ਤੋਂ ਪਹਿਲਾਂ ਵਿਆਹ ਨਹੀਂ ਕਰੇਗੀ। ਇਸ ਗੱਲ ''ਤੇ ਦੋਵਾਂ ਦੇ ਵਿਚਕਾਰ ਲੜਾਈ ਵੀ ਹੋਈ। ਕਰੀਬ ਇਕ ਮਹੀਨੇ ਤੋਂ ਦੋਵਾਂ ਦੇ ਵਿਚਕਾਰ ਗੱਲਬਾਤ ਬੰਦ ਹੈ। 

ਰਿਪੋਰਟ ਮੁਤਾਬਕ ਇਸ ਦੇ ਚੱਲਦੇ ਵਿਰਾਟ ਨੇ ਅਨੁਸ਼ਕਾ ਨੂੰ ਇੰਸਟਾਗ੍ਰਾਮ ''ਤੇ ਅਨਫੋਲੋ ਕਰ ਦਿੱਤਾ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਵਿਰਾਟ ਅਤੇ ਅਨੁਸ਼ਕਾ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ ''ਤੇ ਅਨਫੋਲੋ ਕਰ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਵਿਰਾਟ ਦਾ ਫੈਨ ਅਕਾਊਂਟ ਚਲਾਉਣ ਵਾਲੇ ਇਕ ਫੈਨ ਨੇ ਇਸ ਨੂੰ ਨੋਟਿਸ ਕੀਤਾ। ਉਸ ਨੇ ਟਵੀਟ ਕੀਤਾ Virat Anushka unfollowed each other on instagram । ਇਸ ਤੋਂ ਬਾਅਦ ਸੈਂਕੜਾਂ ਫੈਨ ਟਵੀਟ ਕਰ ਦੋਵਾਂ ਤੋਂ ਜਵਾਬ ਮੰਗਣ ਲੱਗੇ। ਹਾਲਾਂਕਿ ਹੁਣ ਤੱਕ ਦੋਵਾਂ ''ਚੋਂ ਕਿਸੇ ਨੇ ਵੀ ਜਵਾਬ ਨਹੀਂ ਦਿੱਤਾ ਹੈ।


Related News