Ind vs WI, 1st ODI:ਪਹਿਲੇ ਵਨ ਡੇ ਮੈਚ ਲਈ 12 ਮੈਂਬਰੀ ਟੀਮ ਘੋਸ਼ਿਤ
Saturday, Oct 20, 2018 - 02:32 PM (IST)

ਨਵੀਂ ਦਿੱਲੀ— ਵੈਸਟਇੰਡੀਜ਼ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਹੋਣ ਤੋਂ ਬਾਅਦ ਹੁਣ ਭਾਰਤੀ ਟੀਮ ਦੀ ਨਜ਼ਰ ਪੰਜ ਮੈਚਾਂ ਦੀ ਵਨ ਡੇ ਸੀਰੀਜ਼ 'ਤੇ ਹੈ, ਸੀਰੀਜ਼ ਦਾ ਪਹਿਲਾਂ ਮੈਚ ਐਤਵਾਰ ਨੂੰ ਗੁਵਾਹਾਟੀ 'ਚ ਖੇਡਿਆ ਜਾਵੇਗਾ। ਇਸਦੇ ਲਈ 12 ਮੈਂਬਰੀ ਭਾਰਤੀ ਟੀਮ ਦੀ ਘੋਸ਼ਣਾ ਹੋ ਚੁੱਕੀ ਹੈ। ਏਸ਼ੀਆ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਲੀਲ ਅਹਿਮਦ ਨੂੰ ਵੀ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ, ਉਥੇ ਮਹਿੰਦਰ ਸਿੰਘ ਧੋਨੀ ਦੇ ਰਹਿੰਦੇ ਹੋਏ ਰਿਸ਼ਭ ਪੰਤ ਦੀ ਬੱਲੇਬਾਜ਼ੀ 'ਤੇ ਵੀ ਭਰੋਸਾ ਦਿਖਾਇਆ ਗਿਆ ਹੈ। 12 ਮੈਂਬਰੀ ਟੀਮ 'ਚ ਦੋ ਸਪਿਨਰ ਅਤੇ ਦੋ ਤੇਜ਼ ਗੇਂਦਬਾਜ਼ਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
Announcement: #TeamIndia announce the 12 for the 1st ODI in Guwahati against West Indies #INDvWI pic.twitter.com/j32SXgSFTT
— BCCI (@BCCI) October 20, 2018