ਇਕ ਵਾਰ ਫਿਰ ਕ੍ਰਿਕਟ ਦੇ ਮੈਦਾਨ ''ਤੇ ਵਿਖਣਗੇ ਸ਼੍ਰੀਸੰਥ, ਇਸ ਟੀਮ ਤੋਂ ਕਰਨਗੇ ਵਾਪਸੀ

06/18/2020 3:05:57 PM

ਸਪੋਰਟਸ ਡੈਸਕ : ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਨੂੰ ਕੇਰਲ ਕ੍ਰਿਕਟ ਬੋਰਡ ਨੇ ਵੱਡੀ ਰਾਹਤ ਦਿੱਤੀ ਹੈ। ਜਿੱਥੇ ਸ਼੍ਰੀਸੰਥ ਨੂੰ ਬੋਰਡ ਨੇ ਕੇਰਲ ਰਣਜੀ ਟੀਮ ਵਿਚ ਖੇਡਣ ਦੀ ਇਜਾਜ਼ਤ ਦਿੱਤੀ ਹੈ। 37 ਸਾਲਾ ਸ਼੍ਰੀਸੰਥ ਪਾਬੰਦੀ ਖਤਮ ਹੋਣ ਤੋਂ ਬਾਅਦ ਸਤੰਬਰ ਵਿਚ ਰਣਜੀ ਟੀਮ ਵਿਚ ਸ਼ਾਮਲ ਹੋ ਸਕਦੇ ਹਨ। 

PunjabKesari

ਰਣਜੀ ਟੀਮ 'ਚ ਖੇਡਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਸ਼੍ਰੀਸੰਥ ਨੇ ਕਿਹਾ ਕਿ ਮੈਨੂੰ ਮੌਕਾ ਦੇਣ ਲਈ ਮੈਂ ਕੇ. ਸੀ. ਏ. ਦਾ ਰਿਣੀ ਹਾਂ। ਮੈਂ ਆਪਣੀ ਫਿੱਟਨੈਸ ਅਤੇ ਖੇਡ ਨਾਲ ਖੁਦ ਨੂੰ ਸਾਬਤ ਕਰਾਂਗਾ। ਸਾਰੇ ਵਿਵਾਦਾਂ 'ਤੇ ਰੋਕ ਲਾਉਣ ਦਾ ਸਮਾਂ ਆ ਗਿਆ ਹੈ। ਹਾਲ ਹੀ 'ਚ ਕੇ. ਸੀ. ਏ. ਨੇ ਸਾਬਕਾ ਤੇਜ਼ ਗੇਂਦਬਾਜ਼ ਟੀਨੂ ਯੋਹਾਨਨ ਨੂੰ ਟੀਮ ਦਾ ਕੋਚ ਨਿਯੁਕਤ ਕੀਤਾ ਹੈ। ਕੇ. ਸੀ. ਏ. ਦੇ ਸਕੱਤਰ ਸ਼੍ਰੀਥ ਨਾਇਰ ਨੇ ਕਿਹਾ ਕਿ ਉਸ ਦੀ ਵਾਪਸੀ ਸੂਬੇ ਦੀ ਟੀਮ ਦੇ ਲਈ ਚੰਗਾ ਸਾਬਤ ਹੋਵੇਗੀ।

PunjabKesari

ਦੱਸ ਦਈਏ ਕਿ ਸ਼੍ਰੀਸੰਥ ਕੇਰਲ ਦੇ ਦੂਜੇ ਖਿਡਾਰੀ ਹਨ ਜਿਸ ਨੇ ਕ੍ਰਿਕਟ ਵਿਚ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਨੁਮਾਈਂਦਗੀ ਕੀਤੀ ਹੈ। ਉਸ ਨੇ ਭਾਰਤ ਦੇ ਲਈ 27 ਟੈਸਟ ਮੈਚਾਂ ਵਿਚ 87 ਵਿਕਟਾਂ ਲਈਆਂ ਹਨ। ਉੱਥੇ ਹੀ 53 ਵਨ ਡੇ ਵਿਚ ਉਸ ਦੇ ਨਾਂ 75 ਵਿਕਟਾਂ ਹਨ ਅਤੇ 10 ਟੀ-20 ਮੈਚਾਂ ਵਿਚ 7 ਵਿਕਟਾਂ ਲੈ ਚੁੱਕੇ ਹਨ। ਸ਼੍ਰੀਸੰਥ ਭਾਰਤ ਦੀ ਉਸ ਟੀਮ ਦਾ ਹਿੱਸਾ ਸੀ, ਜਿਸ ਨੇ 2007 ਵਿਚ ਟੀ-20 ਅਤੇ 2011 ਵਿਚ ਵਨ ਡੇ ਵਿਸ਼ਵ ਕੱਪ ਜਿੱਤਿਆ ਸੀ।


Ranjit

Content Editor

Related News