ਇਕ ਵਾਰ ਫਿਰ ਪਾਕਿਸਤਾਨੀ ਪੱਤਰਕਾਰ ਦੀ ਸੈਲਫੀ ਨੇ ਕੀਤਾ ਕਮਾਲ, ਹਰਾ ਦਿੱਤੀ ਸ਼੍ਰੀਲੰਕਾਈ ਟੀਮ!

06/13/2017 9:30:57 AM

ਨਵੀਂ ਦਿੱਲੀ— ਪਾਕਿਸਤਾਨ ਟੀਮ ਨੇ ਸ਼੍ਰੀਲੰਕਾ ਦੀ ਟੀਮ ਨੂੰ ਹਰਾਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ। ਪਾਕਿਸਤਾਨ ਦਾ ਸਾਹਮਣਾ ਹੁਣ ਸੈਮੀਫਾਈਨਲ 'ਚ ਇੰਗਲੈਂਡ ਨਾਲ ਹੋਵੇਗਾ। ਇਸ ਮੈਚ ਤੋਂ ਪਹਿਲਾਂ ਕੁੱਝ ਅਜਿਹਾ ਹੋਇਆ ਜੋ ਹੈਰਾਨ ਕਰਨ ਵਾਲਾ ਤਾਂ ਸੀ, ਪਰ ਪਹਿਲਾਂ ਵੀ ਅਜਿਹਾ ਹੋ ਚੁੱਕਿਆ ਸੀ ਇਸ ਲਈ ਵਿਸ਼ਵਾਸ ਕੀਤਾ ਜਾ ਸਕਦਾ ਹੈ। ਪਾਕਿਸਤਾਨੀ ਪੱਤਰਕਾਰ ਜੈਨਬ ਅਬਾਸ ਨੇ ਮੈਚ ਤੋਂ ਪਹਿਲਾਂ ਸ਼੍ਰੀਲੰਕਾਈ ਕਪਤਾਨ ਐਂਜ਼ਲੋ ਮੈਥਿਊਜ਼ ਦੇ ਨਾਲ ਸੈਲਫੀ ਲਈ ਅਤੇ ਪਾਕਿਸਤਾਨ ਮੈਚ ਜਿੱਤ ਗਿਆ।


ਜੀ ਹਾਂ, ਅਸਲ 'ਚ, ਜੈਨਬ ਨੇ ਦੱਖਣੀ ਅਫਰੀਕਾ ਖਿਲਾਫ ਮੈਚ ਤੋਂ ਪਹਿਲਾਂ ਏ.ਬੀ. ਡਿਵੀਲੀਅਰਸ ਨਾਲ ਸੈਲਫੀ ਲਈ, ਜਿਸਦੇ ਬਾਅਦ ਉਹ 0 'ਤੇ ਆਉਟ ਹੋਏ ਅਤੇ ਪਾਕਿਸਤਾਨ ਮੈਚ ਜਿੱਤੀ ਸੀ। ਉਥੇ ਹੀ ਉਨ੍ਹਾਂ ਨੇ ਵਿਰਾਟ ਕੋਹਲੀ ਨਾਲ ਸੈਲਫੀ ਲਈ ਸੀ, ਜਿਸਦੇ ਬਾਅਦ ਉਹ ਸ਼੍ਰੀਲੰਕਾ ਖਿਲਾਫ ਮੈਚ ਵਿੱਚ 0 'ਤੇ ਆਉਟ ਹੋਏ ਸਨ ਅਤੇ ਸ਼੍ਰੀਲੰਕਾ ਮੈਚ ਜਿੱਤੀ ਸੀ ਅਤੇ ਹੁਣ ਉਹੀ ਹੋਇਆ ਜਿਸਦਾ ਹਰ ਪਾਕਿਸਤਾਨੀ ਕ੍ਰਿਕਟ ਫੈਨ ਇੰਤਜ਼ਾਰ ਕਰ ਰਿਹਾ ਸੀ।

 


ਦੱਸ ਦਈਏ ਕਿ ਸਰਫਰਾਜ ਅਹਿਮਦ (ਅਜੇਤੂ 61 ਦੌੜਾਂ) ਦੀ ਕਪਤਾਨੀ ਪਾਰੀ ਦੀ ਬਦੌਲਤ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾਕੇ ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਹੁਣ ਉਸਦਾ ਮੁਕਾਬਲਾ ਗਰੁਪ-ਏ ਦੀ ਨੰਬਰ ਨੰਬਰ 1 ਟੀਮ (ਇੰਗਲੈਂਡ) ਨਾਲ 14 ਜੂਨ ਨੂੰ ਹੋਵੇਗਾ। ਉਥੇ ਹੀ ਦੂਜਾ ਸੈਮੀਫਾਈਨਲ ਗਰੁਪ-ਏ ਦੀ ਨੰਬਰ-2 ਟੀਮ (ਬੰਗਲਾਦੇਸ਼) ਅਤੇ ਗਰੁਪ-ਬੀ ਦੀ ਨੰਬਰ-1 ਟੀਮ (ਭਾਰਤ)  ਦਰਮਿਆਨ 15 ਜੂਨ ਨੂੰ ਹੋਵੇਗਾ।


Related News