ਗੋਲਾਬਾਰੀ ਵਿੱਚ ਜ਼ਖ਼ਮੀ ਹੋਏ ਸੀਨੀਅਰ ਪੱਤਰਕਾਰ ਨਸਰੁੱਲਾ ਗਦਾਨੀ ਦੀ ਕਰਾਚੀ ਦੇ ਹਸਪਤਾਲ ''ਚ ਮੌਤ

Sunday, May 26, 2024 - 11:34 AM (IST)

ਗੋਲਾਬਾਰੀ ਵਿੱਚ ਜ਼ਖ਼ਮੀ ਹੋਏ ਸੀਨੀਅਰ ਪੱਤਰਕਾਰ ਨਸਰੁੱਲਾ ਗਦਾਨੀ ਦੀ ਕਰਾਚੀ ਦੇ ਹਸਪਤਾਲ ''ਚ ਮੌਤ

ਗੁਰਦਾਸਪੁਰ/ਕਰਾਚੀ (ਵਿਨੋਦ) : ਕੁਝ ਦਿਨ ਪਹਿਲਾਂ ਮੀਰਪੁਰ ਮਥੇਲੋ ਵਿਖੇ ਹਥਿਆਰਬੰਦ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਜ਼ਖ਼ਮੀ ਕੀਤੇ ਗਏ ਕਰਾਚੀ ਦੇ ਸੀਨੀਅਰ ਪੱਤਰਕਾਰ ਨਸਰੁੱਲਾ ਗਦਾਨੀ ਦੀ ਕਰਾਚੀ ਦੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ, ਸਿੰਧੀ ਭਾਸ਼ਾ ਦੇ ਅਖ਼ਬਾਰ ਅਵਾਮੀ ਆਵਾਜ਼ ਨਾਲ ਜੁੜੇ 40 ਸਾਲਾ ਗਦਾਨੀ ਦਾ ਸ਼ੁਰੂਆਤੀ ਤੌਰ ’ਤੇ ਰਹੀਮ ਯਾਰ ਖਾਨ ਦੇ ਇੱਕ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਸੀ, ਜਿੱਥੋਂ ਉਸ ਨੂੰ ਅਗਲੇ ਇਲਾਜ ਲਈ ਹਵਾਈ ਜਹਾਜ਼ ਰਾਹੀਂ ਕਰਾਚੀ ਭੇਜਿਆ ਗਿਆ ਸੀ। ਲਾਸ਼ ਨੂੰ ਐਂਬੂਲੈਂਸ ਰਾਹੀਂ ਉਸ ਦੇ ਜੱਦੀ ਪਿੰਡ ਲਿਜਾਇਆ ਗਿਆ। 

ਇਹ ਵੀ ਪੜ੍ਹੋ- ਅੱਜ ਤੋਂ ਪੰਜਾਬ ਦੌਰੇ 'ਤੇ ਹੋਣਗੇ CM ਅਰਵਿੰਦ ਕੇਜਰੀਵਾਲ, ਇਨ੍ਹਾਂ ਜ਼ਿਲ੍ਹਿਆਂ 'ਚ ਕਰਨਗੇ ਰੋਡ ਸ਼ੋਅ

ਕਰਾਚੀ ਤੋਂ ਮੀਰਪੁਰ ਮਥੇਲੋ ਤੱਕ ਵਿਦਿਆਰਥੀਆਂ ਸਮੇਤ ਹਰ ਵਰਗ ਦੇ ਲੋਕਾਂ ਨੇ ਵੱਖ-ਵੱਖ ਥਾਵਾਂ ’ਤੇ ਐਂਬੂਲੈਂਸ ਨੂੰ ਰੋਕ ਕੇ ਉਸ ’ਤੇ ਗੁਲਾਬ ਦੀ ਵਰਖਾ ਕਰਕੇ ਮਾਰੇ ਗਏ ਪੱਤਰਕਾਰ ਨੂੰ ਸ਼ਰਧਾਂਜਲੀ ਦਿੱਤੀ। ਲਾਸ਼ ਨੂੰ ਘੋਟਕੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਪੋਸਟਮਾਰਟਮ ਕਰਵਾਇਆ। ਬਾਅਦ ’ਚ ਡਾਕਟਰੀ-ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਮਾਰੇ ਗਏ ਪੱਤਰਕਾਰ ਦੇ ਅੰਤਿਮ ਸੰਸਕਾਰ ਵਿੱਚ ਉਸ ਦੇ ਜੱਦੀ ਪਿੰਡ ਕਾਬੁਲ ਗਦਾਨੀ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ। ਮੀਡੀਆ ਸੰਸਥਾਵਾਂ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀਆਂ ਸਨ। ਗਦਾਨੀ ਆਪਣੇ ਪਿੱਛੇ ਵਿਧਵਾ, ਚਾਰ ਪੁੱਤਰ, ਦੋ ਧੀਆਂ ਅਤੇ ਮਾਂ ਛੱਡ ਗਏ ਹਨ। ਉਸ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੌਮੀ ਮਾਰਗ ’ਤੇ ਜਾਮ ਲਾ ਕੇ ਐਸਐਸਪੀ ਦਫ਼ਤਰ ਅੱਗੇ ਧਰਨਾ ਦਿੱਤਾ।

ਇਹ ਵੀ ਪੜ੍ਹੋ- ਪਤੀ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੈਬਸਾਈਟਾਂ ਲਈ ਪਤਨੀ ਦੀ ਅਸ਼ਲੀਲ ਵੀਡੀਓ ਕਰਦਾ ਸੀ ਵਾਇਰਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News