ਧੋਨੀ ਦੀ ਵਾਪਸੀ ’ਤੇ ਗੰਭੀਰ ਦਾ ਵੱਡਾ ਬਿਆਨ, ਬੋਲੇ- ਕਿਸ ਆਧਾਰ ’ਤੇ ਹੋਵੇਗੀ ਚੋਣ

04/13/2020 6:32:37 PM

ਮੁੰਬਈ : ਭਾਰਤ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਕਿਹਾ ਕਿ  ਜੇਕਰ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨਹੀਂ ਹੋਈ ਤਾਂ ਮਹਿੰਦਰ ਸਿੰਘ ਧੋਨੀ ਦੇ ਲਈ ਭਾਰਤੀ ਟੀਮ ਵਿਚ ਵਾਪਸੀ ਕਰਨਾ ਮੁਸ਼ਕਿਲ ਹੋਵੇਗਾ। ਧੋਨੀ ਨੇ ਭਾਰਤ ਲਈ ਆਖਰੀ ਮੈਚ ਪਿਛਲੇ ਸਾਲ ਵਨ ਡੇ ਵਰਲਡ ਕੱਪ ਦਾ ਸੈਮੀਫਾਈਨਲ ਖੇਡਿਆ ਸੀ, ਜਿਸ ਵਿਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਬਾਅਦ ਤੋਂ ਧੋਨੀ ਨੇ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਹਿੱਸਾ ਨਹੀਂ ਲਿਆ ਅਤੇ ਸੁਨੀਲ ਗਾਵਸਕਰ ਅਤੇ ਕਪਿਲ ਦੇਵ ਵਰਗੇ ਮਹਾਨ ਖਿਡਾਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇੰਨੇ ਲੰਬੇ ਸਮੇਂ ਤਕ ਕ੍ਰਿਕਟ ਤੋਂ ਦੂਰ ਰਹਿਣ ਤੋਂ ਬਾਅਦ ਝਾਰਖੰਡ ਦੇ ਇਸ ਖਿਡਾਰੀ ਦੇ ਲਈ ਵਾਪਸੀ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।

PunjabKesari

ਧੋਨੀ ਦੇ ਇਸ ਸਾਲ ਆਈ. ਪੀ. ਐੱਲ. ਵਿਚ ਖੇਡਣ ਦੀ ਉਮੀਦ ਸੀ ਪਰ ਕੋਵਿਡ-19 ਕਾਰਨ ਇਸ ਟੀ-20 ਕਾਰਨ ਇਸ ਲੀਗ ਦੇ ਆਯੋਜਨ ਦੀਆਂ ਸੰਭਾਵਨਾਵਾਂ ਬੇਹੱਦ ਘੱਟ ਹਨ। ਗੰਭੀਰ ਨੇ ਸਟਾਰ ਸਪੋਰਟਸ ਦੇ ਪ੍ਰੋਗਰਾਮ ਵਿਚ ਕਿਹਾ ਕਿ ਜੇਕਰ ਇਸ ਸਾਲ ਆਈ. ਪੀ. ਐੱਲ. ਨਹੀਂ ਹੁੰਦਾ ਤਾਂ ਐੱਮ. ਐੱਸ. ਧੋਨੀ ਦੇ ਲਈ ਵਾਪਸੀ ਕਰਨਾ ਬੇਹੱਦ ਮੁਸ਼ਕਿਲ ਹੋ ਜਾਵੇਗਾ। ਕਿਸ ਆਧਾਰ ’ਤੇ ਉਸ ਦੀ ਚੋਣ ਕੀਤੀ ਜਾਵੇਗੀ ਕਿਉਂਕਿ ਉਹ ਪਿਛਲੇ ਇਕ-ਡੇਢ ਸਾਲ ਤੋਂ ਨਹੀਂ ਖੇਡ ਰਿਹਾ ਹੈ। ਗੰਭੀਰ ਨੇ ਵਨ ਡੇ ਕੌਮਾਂਤਰੀ ਮੈਚਾਂ ਵਿਚ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਲੋਕੇਸ਼ ਰਾਹੁਲ ਨੂੰ ਧੋਨੀ ਦਾ ਅਹਿਮ ਬਦਲ ਕਰਾਰ ਦਿੱਤਾ।

PunjabKesari

ਧੋਨੀ ਦੇ ਸਾਥੀ ਅਤੇ ਟੈਸਟ ਮਾਹਰ ਵੀ. ਵੀ. ਐੱਸ. ਲਕਸ਼ਮਣ ਦਾ ਮੰਨਣਾ ਹੈ ਕਿ ਧੋਨੀ ਆਈ. ਪੀ. ਐੱਲ. ਵਿਚ ਖੇਡਣਾ ਜਾਰੀ ਰੱਖ ਸਕਦੇ ਹਨ। ਲਕਸ਼ਮਣ ਨੇ ਇਸੇ ਪ੍ਰੋਗਰਾਮ ਵਿਚ ਕਿਹਾ, ‘‘ਇਸ ਆਈ. ਪੀ.ਐੱਲ. ਵਿਚ ਹੀ ਨਹੀਂ ਧੋਨੀ ਅਗਲੇ ਆਈ. ਪੀ. ਐੱਲ. ਵਿਚ ਵੀ ਖੇਡ ਸਕਦੇ ਹਨ ਅਤੇ ਫਿਰ ਅਸੀਂ ਕ੍ਰਿਕਟਰ ਦੇ ਰੂਪ ’ਚ ਉਸ ਦੇ ਭਵਿੱਖ ’ਤੇ ਫੈਸਲਾ ਕਰ ਸਕਦੇ ਹਾਂ। ਭਾਰਤ ਵੱਲੋਂ 134 ਟੈਸਟ ਖੇਡਣ ਵਾਲੇ ਲਕਸ਼ਮਣ ਨੇ ਕਿਹਾ ਕਿ ਸਾਬਕਾ ਸਪਿਨਰ ਸੁਨੀਲ ਜੋਸ਼ੀ ਦੀ ਅਗਵਾਈ ਵਾਲੀ ਚੋਣ ਕਮੇਟੀ ਨੂੰ ਧੋਨੀ ਦੇ ਨਾਲ ਉਸ ਦੇ ਭਵਿੱਖ ’ਤੇ ਚਰਚਾ ਕਰਨੀ ਹੋਵੇਗੀ।


Ranjit

Content Editor

Related News