ਈਦ ਵਾਲੇ ਦਿਨ ਸ਼ਮੀ ਦੀ ਪਤਨੀ ਨੇ ਸ਼ੇਅਰ ਕੀਤੀ ਡਾਂਸ ਵੀਡੀਓ, ਲੋਕਾਂ ਨੇ ਕਿਹਾ- ਸ਼ਰਮ ਕਰੋ

05/26/2020 1:03:27 PM

ਨਵੀਂ ਦਿੱਲੀ : ਈਦ ਖੁਸ਼ੀਆਂ ਦਾ ਤਿਉਹਾਰ ਮੰਨਿਆ ਜਾਂਦਾ ਹੈ। ਲੋਕ ਨਵੇਂ ਕਪੜੇ ਪਹਿਨਦੇ ਹਨ। ਜਸ਼ਨ ਮਨਾਉਂਦੇ ਹਨ। ਖੁਸ਼ੀਆਂ ਵੰਡਦੇ ਹਨ ਪਰ ਇਸ ਖਾਸ ਮੌਕੇ 'ਤੇ ਡਾਂਸ ਦਾ ਵੀਡੀਓ ਸ਼ੇਅਰ ਕਰਨਾ ਭਾਰਤੀ ਕ੍ਰਿਕਟਰ ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਿੱਥੇ ਨੂੰ ਭਾਰੀ ਪੈ ਗਿਆ। ਪਿਛਲੇ ਕੁਝ ਤੋਂ ਆਲੋਚਕਾਂ ਦੇ ਨਿਸ਼ਾਨੇ 'ਤੇ ਰਹਿਣ ਵਾਲੀ ਹਸੀਨ ਦੀ ਇੰਸਟਾਗ੍ਰਾਮ 'ਤੇ ਵੀਡੀਓ ਵਾਇਰਲ ਹੋ ਰਹੀ ਹੈ। ਲੋਕ ਉਸ ਨੂੰ ਕਾਫੀ ਬੁਰਾ-ਭਲਾ ਕਹਿ ਰਹੇ ਹਨ। ਕੁਝ ਟ੍ਰੋਲਰਜ਼ ਨੇ ਉਸ ਨੂੰ ਸ਼ਰਮ ਕਰਨਦੀ ਨਸੀਹਤ ਵੀ ਦੇ ਦਿੱਤੀ। 

PunjabKesari

ਕੁਝ ਲੋਕਾਂ ਨੇ ਉਸ ਨੂੰ ਮੁਜਰਾ ਕਰਨ ਵਾਲੀ ਤਕ ਕਹਿ ਦਿੱਤਾ। ਹਾਲਾਂਕਿ ਕੁਝ ਅਜਿਹੇ ਲੋਕ ਹਨ ਜੋ ਉਸ ਦੇ ਡਾਂਸ ਦੀ ਸ਼ਲਾਘਾ ਕਰ ਰਹੇ ਹਨ ਅਤੇ ਉਨ੍ਹਾਂ ਨੇ ਹਸੀਨ ਤੋਂ ਪੁੱਛਿਆ ਕਿ ਚਿਹਰੇ ਨੂੰ ਕਿਉਂ ਲੁਕੋ ਦਿੱਤਾ। ਕੁਝ ਨੇ ਉਸ ਨੂੰ ਈਦ ਦੀ ਮੁਬਾਰਕ ਵੀ ਦਿੱਤੀ ਹੈ। ਇਹ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਡਾਂਸ ਵੀਡੀਓ ਨੂੰ ਲੈ ਕੇ ਹਸੀਨ ਨੂੰ ਬੁਰਾ-ਭਲਾ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਸ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਸੀ ਜੋ ਕੁਝ ਲੋਕਾਂ ਨੂੰ ਪਸੰਦ ਨਹੀਂ ਆਈ ਸੀ। ਹਾਲਾਂਕਿ ਉਹ ਪਿੱਛੇ ਨਹੀਂ ਹਟੀ ਸੀ ਅਤੇ ਆਲੋਚਕਾਂ ਨੂੰ ਵੀਡੀਓ ਸ਼ੇਅਰ ਕਰ ਜਵਾਬ ਦਿੱਤਾ ਸੀ।

View this post on Instagram

Happy Eid 💃💃#hasinjahan #hasinjahanfam #hasinjahanentertainment #hasinjahanfun #starhasinjahan #mirchihasinjahan 😃😃

A post shared by hasin jahan (@hasinjahanofficial) on

ਜ਼ਿਕਰਯੋਗ ਹੈ ਕਿ ਹਸੀਨ ਅਤੇ ਮੁਹੰਮਦ ਸ਼ਮੀ ਨਾਲ ਵਿਵਾਦ ਚਲ ਰਿਹਾ ਹੈ। ਉਸ ਨੇ ਆਪਣੇ ਪਤੀ 'ਤੇ ਧੋਖਾ ਦੇਣ ਸਣੇ ਕਈ ਡੂੰਘੇ ਦੋਸ਼ ਲਗਾਏ ਸੀ। ਇਸ ਦੇ ਬਾਅਦ ਤੋਂ ਉਹ ਵੱਖ ਰਹਿ ਰਹੇ ਹਨ। ਉਸ ਦੀ ਇਕ ਬੇਟੀ ਵੀ ਹੈ।


Ranjit

Content Editor

Related News