ਜਨਮ ਦਿਨ ‘ਤੇ ਜਵਾਲਾ ਗੁਟਾ ਨੇ ਕੀਤੀ ਅਭਿਨੇਤਾ ਵਿਸ਼ਣੂ ਵਿਸ਼ਾਲ ਨਾਲ ਮੰਗਣੀ

Tuesday, Sep 08, 2020 - 03:44 AM (IST)

ਜਨਮ ਦਿਨ ‘ਤੇ ਜਵਾਲਾ ਗੁਟਾ ਨੇ ਕੀਤੀ ਅਭਿਨੇਤਾ ਵਿਸ਼ਣੂ ਵਿਸ਼ਾਲ ਨਾਲ ਮੰਗਣੀ

ਨਵੀਂ ਦਿੱਲੀ– ਭਾਰਤੀ ਬੈਡਮਿੰਟਨ ਸਟਾਰ ਜਵਾਲਾ ਗੁਟਾ ਲਈ ਸੋਮਵਾਰ ਨੂੰ ਉਸਦਾ 37ਵਾਂ ਜਨਮ ਦਿਨ ਬੇਹੱਦ ਹੀ ਖਾਸ ਰਿਹਾ, ਜਿਸ ਨੂੰ ਉਸਦੇ ਅਭਿਨੇਤਾ ਬੋਆਏਫ੍ਰੈਂਡ ਵਿਸ਼ਣੂ ਵਿਸ਼ਾਲ ਨੇ ਮੰਗਣੀ ਦੀ ਅੰਗੂਠੀ ਪਹਿਨਾ ਕੇ ਯਾਦਗਾਰ ਬਣਾਇਆ। ਵਿਸ਼ਾਲ ਦੱਖਣੀ ਫਿਲਮਾਂ ਦਾ ਸੁਪਰ ਸਟਾਰ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਜਵਾਲਾ ਨੇ ਟਵਿਟਰ ਰਾਹੀਂ ਵਿਸ਼ਾਲ ਦੇ ਨਾਲ ਆਪਣੇ ਰਿਸ਼ਤੇ ਦੀ ਜਾਣਕਾਰੀ ਦਿੱਤੀ ਸੀ।

PunjabKesari
ਵਿਸ਼ਾਲ ਨੇ ਸੋਸ਼ਲ ਮੀਡੀਆ ਵਿਚ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ‘‘ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਜਵਾਲਾ। ਨਵੀਂ ਜ਼ਿੰਦਗੀ ਦੀ ਸ਼ੁਰੂਆਤ। ਆਓ ਹਾਂ-ਪੱਖੀ ਹੋ ਕੇ ਸਾਡੇ, ਆਰੀਅਨ, ਸਾਡੇ ਪਰਿਵਾਰਾਂ, ਦੋਸਤਾਂ ਤੇ ਆਸਪਾਸ ਦੇ ਲੋਕਾਂ ਦੇ ਭਵਿੱਖ ਦੀ ਦਿਸ਼ਾ ਵਿਚ ਕੰਮ ਕਰੀਏ। ਤੁਹਾਡੇ ਸਾਰਿਆਂ ਦੇ ਪਿਆਰ ਤੇ ਆਸ਼ੀਰਵਾਦ ਦੀ ਲੋੜ ਹੈ।‘‘ਰਾਸ਼ਟਰਮੰਡਲ ਖੇਡ ਚੈਂਪੀਅਨ ਰਹੀ ਡਬਲਜ਼ ਮਾਹਿਰ ਖਿਡਾਰਨ ਜਵਾਲਾ ਨੇ ਵੀ ਉਸਦੀ ਪੋਸਟ ਦਾ ਜਵਾਬ ਦਿੰਦੇ ਹੋਏ ਦਲ ਦੀ ਇਮੋਜੀ ਦੇ ਨਾਲ ਲਿਖਿਆ, ‘‘ਨਵੀਂ ਸ਼ੁਰੂਆਤ ਲਈ ਚੀਅਰਸ।‘‘

PunjabKesari


author

Gurdeep Singh

Content Editor

Related News