ਓਮਾਨ ਨੇ ਜਾਪਾਨ ਨੂੰ ਹਰਾ ਕੇ ਕੀਤਾ ਉਲਟਫੇਰ

Friday, Sep 03, 2021 - 04:50 PM (IST)

ਓਮਾਨ ਨੇ ਜਾਪਾਨ ਨੂੰ ਹਰਾ ਕੇ ਕੀਤਾ ਉਲਟਫੇਰ

ਓਸਾਕਾ- ਆਸਟਰੇਲੀਆ ਨੇ ਏਸ਼ੀਆਈ ਵਰਲਡ ਕੱਪ ਕੁਆਲੀਫ਼ਾਇਰ ਦੇ ਸ਼ੁਰੂਆਤੀ ਦੌਰ ਦੇ ਫ਼ੁੱਟਬਾਲ ਮੈਚ 'ਚ ਚੀਨ ਨੂੰ ਹਰਾਇਆ ਜਦਕਿ ਓਮਾਨ ਨੇ ਜਾਪਾਨ ਨੂੰ 1-0 ਨਾਲ ਹਰਾ ਕੇ ਉਲਟਫੇਰ ਕੀਤਾ। ਅਵੇਰ ਮਾਬਿਲ ਤੇ ਮਾਰਟਿਨ ਬੋਏਲ ਨੇ ਵੀਰਵਾਰ ਨੂੰ ਕਤਰ 'ਚ ਖੇਡੇ ਗਏ ਮੈਚ 'ਚ ਪਹਿਲੇ ਹਾਫ਼ 'ਚ ਗੋਲ ਕੀਤੇ ਜਦਕਿ ਆਸਟਰੇਲੀਆ ਲਈ ਤੀਜਾ ਗੋਲ ਮਿਸ਼ੇਲ ਡਿਊਕ ਨੇ ਦਾਗ਼ਿਆ।

ਇਸ ਜਿੱਤ ਨਾਲ ਆਸਟਰੇਲੀਆ ਗਰੁੱਪ ਬੀ 'ਚ ਚੋਟੀ 'ਤੇ ਪਹੁੰਚ ਗਿਆ ਹੈ ਤੇ ਓਮਾਨ ਤੋਂ ਉੱਪਰ ਹੈ। ਓਮਾਨ ਨੇ ਓਸਾਕਾ 'ਚ ਸਟੈਂਡਬਾਇ ਖਿਡਾਰੀ ਇਮਾਮ ਅਲ ਸਭੀ ਦੇ 88ਵੇਂ ਮਿੰਟ ਚ ਕੀਤੇ ਗਏ ਗੋਲ ਨਾਲ ਏਸ਼ੀਆ ਦੀ ਚੋਟੀ ਦੀ ਰੈਂਕਿੰਗ ਦੀ ਟੀਮ ਜਾਪਾਨ 'ਤੇ ਉਲਟਫੇਰ ਭਰੀ ਜਿੱਤ ਹਾਸਲ ਕੀਤੀ ਸੀ। ਜਦਕਿ ਵੀਅਤਨਾਮ ਨੂੰ ਸਾਊਦੀ ਅਰਬ ਤੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਉਸ ਨੇ ਸ਼ੁਰੂਆਤੀ ਬੜ੍ਹਤ ਹਾਸਲ ਕਰ ਲਈ ਸੀ। 


author

Tarsem Singh

Content Editor

Related News