IOC ਚੀਫ ਦਾ ਵੱਡਾ ਬਿਆਨ, ਕਿਹਾ- 2021 ’ਚ ਟੋਕੀਓ ਓਲੰਪਿਕ ਨਹੀਂ ਹੋਇਆ ਤਾਂ ਹੋਵੇਗਾ ਰੱਦ

05/21/2020 6:00:44 PM

ਸਪੋਰਟਸ ਡੈਸਕ— ਕੋਰੋਨਾਵਾਇਰਸ ਦੇ ਕਹਿਰ ਦੀ ਵਜ੍ਹਾ ਕਰਕੇ ਟੋਕੀਓ ਓਲੰਪਿਕ 2020 ਅਗਲੇ ਸਾਲ ਆਯੋਜਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਭਲੇ ਹੀ ਇਸ ਨੂੰ 1 ਸਾਲ ਲਈ ਅੱਗੇ ਵਧਾ ਦਿੱਤਾ ਗਿਆ ਹੈ ਪਰ ਖੇਡਾਂ ਦੇ ਮਹਾਕੁੰਭ ’ਤੇ ਅਜੇ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਚੀਫ ਥਾਮਸ ਬਾਕ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਆਯੋਜਿਤ ਕਰਾਉਣ ਲਈ 2021 ਆਖਰੀ ਵਿਕਲਪ ਹੈ ਕਿਉਂਕਿ ਇਸ ਨੂੰ ਵਾਰ-ਵਾਰ ਮੁਲਤਵੀ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਅਪ੍ਰੈਲ ’ਚ ਟੋਕਿਓ 2020 ਦੇ ਸੀ. ਈ. ਓ. ਤੋਸ਼ੀਰੋ ਮੁਤੋ ਨੇ ਓਲੰਪਿਕ ਖੇਡਾਂ ਦੇ ਹੋਰ ਮੁਲਤਵੀ ਹੋਣ ਤੋਂ ਇਨਕਾਰ ਕਰ ਦਿੱਤਾ, ਜਦ ਕਿ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਬਾਅਦ ਚ ਸਪੱਸ਼ਟ ਕੀਤਾ ਕਿ ਓਲੰਪਿਕ ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਕੋਰੋਨਾ ’ਤੇ ਕਾਬੂ ਨਹੀਂ ਆ ਜਾਂਦਾ।PunjabKesari

ਬਾਕ ਨੇ ਬੀ. ਬੀ. ਸੀ. ਤੋਂ ਕਿਹਾ ਕਿ ਉਹ ਜਾਪਾਨ ਦੀ ਇਸ ਗੱਲ ਨਾਲ ਸਹਿਮਤ ਹੈ ਕਿ ਜੇਕਰ ਅਗਲੇ ਸਾਲ ਤਕ ਕੋਰੋਨਾ ਵਾਇਰਸ ਮਹਾਂਮਾਰੀ ’ਤੇ ਕਾਬੂ ਨਹੀਂ ਪਾਇਆ ਜਾ ਸਕਦਾ ਹੈ ਤਾਂ ਖੇਡਾਂ ਨੂੰ ਰੱਦ ਕਰਨਾ ਪਵੇਗਾ। ਮਾਰਚ ’ਚ ਟੋਕੀਓ 2020 ਖੇਡਾਂ ਨੂੰ 23 ਜੁਲਾਈ 2021 ਤਕ ਮੁਲਤਵੀ ਕਰ ਦਿੱਤਾ ਗਿਆ ਸੀ।  

ਬਾਕ ਨੇ ਕਿਹਾ, ‘‘ਈਮਾਨਦਾਰੀ ਨਾਲ ਕਹਾਂ ਤਾਂ ਮੈਂ ਜਾਪਾਨ ਦੀ ਹਾਲਤ ਸਮਝਦਾ ਹਾਂ ਕਿਉਂਕਿ ਤੁਸੀਂ ਆਯੋਜਨ ਕਮੇਟੀ ’ਚ 3 ਜਾਂ 5 ਹਜ਼ਾਰ ਲੋਕਾਂ ਨੂੰ ਲਗਾਤਾਰ ਨਿਯੁਕਤੀ ’ਤੇ ਨਹੀਂ ਰੱਖ ਸਕਦੇ।‘ ਉਨ੍ਹਾਂ ਨੇ ਕਿਹਾ, ‘‘ਤੁਸੀਂ ਹਰ ਸਾਲ ਪੂਰੀ ਦੁਨੀਆ ਦਾ ਖੇਡ ਕੈਲੇਂਡਰ ਨਹੀਂ ਬਦਲ ਸਕਦੇ। ਖਿਡਾਰੀਆਂ ਨੂੰ ਅਨਿਸ਼ਚਿਤਤਾ ਦੀ ਹਾਲਤ ’ਚ ਨਹੀਂ ਰੱਖ ਸਕਦੇ।‘‘PunjabKesari

ਟੋਕਿਓ ਤੋਂ ਪਹਿਲਾਂ ਓਲੰਪਿਕ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਯੋਸ਼ੀਰੋ ਮੂਰੀ ਵੀ ਕਹਿ ਚੁੱਕੇ ਹਨ ਕਿ ਜੇ ਅਗਲੇ ਸਾਲ ਓਲੰਪਿਕ ਨਹੀਂ ਖੇਡਿਆ ਜਾਂਦਾ ਤਾਂ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ।


Davinder Singh

Content Editor

Related News