ਟੋਕੀਓ ਓਲੰਪਿਕ: ਮਨੂ 25 ਮੀਟਰ ਪਿਸਤੌਲ ਕੁਆਲੀਫਿਕੇਸ਼ਨ ’ਚ 5ਵੇਂ ਅਤੇ ਰਾਹੀ 25ਵੇਂ ਸਥਾਨ ’ਤੇ

07/29/2021 3:54:16 PM

ਟੋਕੀਓ (ਭਾਸ਼ਾ) : ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਰਾਹੀ ਸਰਨੋਬਤ ਵੀਰਵਾਰ ਨੂੰ ਇੱਥੇ ਟੋਕੀਓ ਓਲੰਪਿਕ ਦੇ ਨਿਸ਼ਾਨੇਬਾਜ਼ੀ ਮੁਕਾਬਲੇ ਦੀ ਮਹਿਲਾ 25 ਮੀਟਰ ਪਿਸਤੌਲ ਕੁਆਲੀਫਿਕੇਸ਼ਨ (ਪ੍ਰਿਸੀਜਨ) ਵਿਚ ਕ੍ਰਮਵਾਰ 5ਵੇਂ ਅਤੇ 25ਵੇਂ ਸਥਾਨ ’ਤੇ ਚੱਲ ਰਹੀਆਂ ਹਨ। ਮਨੂ ਨੇ ਅਸਾਕਾ ਨਿਸ਼ਾਨੇਬਾਜ਼ੀ ਰੇਂਜ ’ਤੇ 44 ਮੁਕਾਬਲੇਬਾਜ਼ਾਂ ਵਿਚਾਲੇ ਕੁਆਲੀਫਿਕੇਸ਼ਨ ਦੇ ਪ੍ਰਿਸੀਜਨ ਦੌਰ ਵਿਚ 30 ਨਿਸ਼ਾਨਿਆਂ ਦੇ ਬਾਅਦ 292 ਅੰਕ ਜੁਟਾਏ, ਜਦੋਂਕਿ ਉਨ੍ਹਾਂ ਦੀ ਹਮਵਤਨ ਰਾਹੀ 287 ਅੰਕ ਹੀ ਜੁਟਾ ਸਕੀ। ਕੁਆਲੀਫਿਕੇਸ਼ਨ ਦਾ ਦੂਜਾ ਪੜਾਅ ਰੇਪਿਡ ਦੌਰ ਸ਼ੁੱਕਰਵਾਰ ਨੂੰ ਹੋਵੇਗਾ।

ਇਹ ਵੀ ਪੜ੍ਹੋ: Tokyo Olympics: ਜਿੱਤ ਵੱਲ ਵਧੇ ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ, ਜਮੈਕਾ ਦੇ ਬਾਕਸਰ ’ਤੇ ਕੀਤੀ ‘ਮੁੱਕਿਆਂ ਦੀ ਬਰਸਾਤ’

ਕੁਆਲੀਫਿਕੇਸ਼ਨ ਵਿਚ ਸਿਖ਼ਰ 8 ਵਿਚ ਜਗ੍ਹਾ ਬਣਾਉਣ ਵਾਲੇ ਨਿਸ਼ਾਨੇਬਾਜ਼ ਫਾਈਨਲ ਵਿਚ ਪ੍ਰਵੇਸ਼ ਕਰਨਗੇ। ਸਰਬੀਆ ਦੀ ਜੋਰਾਨਾ ਅਰੁਣੋਵਿਚ 296 ਅੰਕ ਨਾਲ ਸਿਖ਼ਰ ’ਤੇ ਚੱਲ ਰਹੀ ਹੈ, ਜਦੋਂਕਿ ਯੂਨਾਨ ਦੀ ਅਨਾ ਕੋਰਾਕਾਕੀ 294 ਅੰਕ ਨਾਲ ਦੂਜੇ ਸਥਾਨ ’ਤੇ ਹੈ। 19 ਸਾਲਾ ਦੀ ਭਾਰਤੀ ਨਿਸ਼ਾਨੇਬਾਜ਼ ਮਨੂ ਨੇ ਪਹਿਲੀਆਂ 2 ਸੀਰੀਜ਼ ਵਿਚ 97 ਅੰਕ ਨਾਲ ਸ਼ੁਰੂਆਤ ਕੀਤੀ ਅਤੇ ਫਿਰ ਤੀਜੀ ਸੀਰੀਜ਼ ਵਿਚ ਅੱਠ ਵਾਰ 10 ਅਤੇ ਦੋ ਵਾਰ 9 ਅੰਕ ਨਾਲ 98 ਅੰਕ ਜੁਟਾ ਕੇ ਸਿਖ਼ਰ 5 ਵਿਚ ਪਹੁੰਚ ਗਈ। ਮਨੂ ਨੇ ਦੂਜੀ ਸੀਰੀਜ਼ ਵਿਚ ਵੀ ਵਾਪਸੀ ਕਰਦੇ ਹੋਏ ਅੰਤਿਮ 5 ਨਿਸ਼ਾਨਿਆਂ ’ਤੇ 10 ਅੰਕ ਜੁਟਾਏ। ਓਸੀਯੇਕ ਵਿਸ਼ਵ ਕੱਪ ਦੀ ਸੋਨ ਤਮਗਾ ਜੇਤੂ ਰਾਹੀ ਨੇ ਪ੍ਰਿਸੀਜਨ ਦੌਰ ਦੀ ਸ਼ੁਰੂਆਤ ਪਹਿਲੀ ਸੀਰੀਜ਼ ਵਿਚ 96 ਅੰਕ ਨਾਲ ਕੀਤੀ ਅਤੇ ਫਿਰ 97 ਅੰਕ ਜੁਟਾਏ। ਅੰਤਿਮ ਸੀਰੀਜ਼ ਵਿਚ ਉਹ ਇਕ ਵਾਰ 8 ਅਤੇ ਫਿਰ ਕੁੱਝ 9 ਅੰਕ ਨਾਲ 94 ਅੰਕ ਜੁਟਾ ਸਕੀ ਅਤੇ ਕਾਫ਼ੀ ਹੇਠਾਂ ਖ਼ਿਸਕ ਗਈ। ਉਹ 287 ਅੰਕ ਨਾਲ ਸ਼ੁਰੂਆਤੀ 10 ਨਿਸ਼ਾਨੇਬਾਜ਼ਾਂ ਵਿਚ ਹੀ 7ਵੇਂ ਸਥਾਨ ’ਤੇ ਸੀ।

ਇਹ ਵੀ ਪੜ੍ਹੋ: Tokyo Olympics: ਤਮਗਾ ਜਿੱਤਣ ਦੇ ਹੋਰ ਕਰੀਬ ਪੁੱਜੀ ਭਾਰਤੀ ਪੁਰਸ਼ ਹਾਕੀ ਟੀਮ, ਅਰਜਨਟੀਨਾ ਨੂੰ ਹਰਾ ਕੁਆਟਰ ਫਾਈਨਲ ’ਚ ਪੁੱਜੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News